ਤਰਨਤਾਰਨ, 28 ਜਨਵਰੀ 2023 – ਤਰਨਤਾਰਨ ਪੁਲਸ ਨੇ ਬੁੱਧਵਾਰ ਨੂੰ 25 ਲੱਖ ਦੀ ਫਿਰੌਤੀ ਮੰਗਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਦੋਸ਼ੀ ਕੋਈ ਹੋਰ ਨਹੀਂ ਬਲਕਿ ਸ਼ਿਕਾਇਤਕਰਤਾ ਦਾ ਸਾਲਾ ਹੀ ਨਿਕਲਿਆ, ਜਿਸ ਨੇ ਮਲੇਸ਼ੀਆ ‘ਚ ਦੀ ਪਲੈਨਿੰਗ ਪੂਰੀ ਕੀਤੀ ਸੀ। ਦੋਸ਼ੀ ਨੇ ਫਿਰੌਤੀ ਲਈ ਸ਼ਿਕਾਇਤਕਰਤਾ ਦਾ ਨੰਬਰ ਵੀ ਆਪਣੇ ਦੋਸਤਾਂ ਨੂੰ ਸਾਂਝਾ ਕੀਤਾ ਸੀ।
ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਵਿਉਂਤਬੰਦੀ ਮਲੇਸ਼ੀਆ ਤੋਂ ਸ਼ੁਰੂ ਹੋਈ ਸੀ। ਸ਼ਿਕਾਇਤਕਰਤਾ ਗੌਰਵ ਧਵਨ ਵਾਸੀ ਭਿੱਖੀਵਿੰਡ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਨੂੰ ਕੁਝ ਨੰਬਰਾਂ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਫੋਨ ਆ ਰਹੇ ਸਨ। ਜਿਸ ਤੋਂ ਬਾਅਦ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਦੋਂ ਕੇਸ ਨੂੰ ਟਰੇਸ ਕਰਨਾ ਸ਼ੁਰੂ ਕੀਤਾ ਗਿਆ ਤਾਂ ਇਸ ਦੀਆਂ ਤਾਰਾਂ ਅੰਮ੍ਰਿਤਸਰ ਜੇਲ੍ਹ ਨਾ ਜੁੜੀਆਂ। ਬਟਾਲਾ ਦੇ ਰਹਿਣ ਵਾਲੇ ਹੀਰਾ ਸਿੰਘ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਜਿਸ ਤੋਂ ਬਾਅਦ ਚੱਕ ਸਿਕੰਦਰ ਦੇ ਰਹਿਣ ਵਾਲੇ ਗੁਰਵਿੰਦਰ ਦਾ ਨਾਂ ਵੀ ਸਾਹਮਣੇ ਆਇਆ, ਜੋ ਫਿਰੌਤੀ ਲਈ ਮਦਦ ਕਰ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਸਾਲੇ ਚੰਦਨ ਪੁਰੀ ਜੋ ਮਲੇਸ਼ੀਆ ਰਹਿਣ ਹੈ, ਦੀ ਹੀਰਾ ਸਿੰਘ ਅਤੇ ਗੁਰਵਿੰਦਰ ਸਿੰਘ ਨਾਲ ਪੁਰਾਣੀ ਜਾਣ-ਪਛਾਣ ਸੀ। ਮਲੇਸ਼ੀਆ ਤੋਂ ਹੀਰਾ ਸਿੰਘ ਅਤੇ ਗੁਰਵਿੰਦਰ ਨੂੰ ਫੋਨ ਕਰਕੇ ਚੰਦਨ ਪੁਰੀ ਨੇ ਗੌਰਵ ਧਵਨ ਦਾ ਨੰਬਰ ਦਿੱਤਾ ਸੀ ਅਤੇ ਪੈਸੇ ਮੰਗਣ ਲਈ ਕਿਹਾ ਸੀ।
ਪੁਲਸ ਨੇ ਦੱਸਿਆ ਕਿ ਫਿਲਹਾਲ ਹੀਰਾ ਸਿੰਘ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਚੰਦਨ ਪੁਰੀ ਖ਼ਿਲਾਫ਼ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਗੁਰਵਿੰਦਰ ਨੂੰ ਫੜਨ ਲਈ ਛਾਪੇਮਾਰੀ ਵੀ ਤੇਜ਼ ਕਰ ਦਿੱਤੀ ਗਈ ਹੈ, ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ।