ਫਰੀਦਕੋਟ ’ਚ 13 ਪੇਂਡੂ ਡਿਸਪੈਂਸਰੀਆਂ ਬੰਦ ਹੋਈਆਂ : ਪਰਮਬੰਸ ਰੋਮਾਣਾ

  • ਕਿਹਾ ਕਿ ਆਪ ਵੱਲੋਂ ਨਾਂ ਬਦਲੀ ਕਰਨ ਦੇ ਚੱਕਰ ਵਿਚ ਦਿਹਾਤੀ ਸਿਹਤ ਸੈਕਟਰ ਤਬਾਹ ਹੋ ਜਾਵੇਗਾ

ਦੇਵਾ ਨੰਦ ਸ਼ਰਮਾ

ਫਰੀਦਕੋਟ, 28 ਜਨਵਰੀ 2023 – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿਚ 13 ਪੇਂਡੂ ਡਿਸਪੈਂਸਰੀਆਂ (ਪ੍ਰਾਇਮਰੀ ਹੈਲਥ ਸੈਂਟਰ) ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਦਿਹਾਤੀ ਇਲਾਕਿਆਂ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।

ਅੱਜ ਪਿੰਡ ਸੁੱਖਣਵਾਲਾ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਸ ਪਿੰਡ ਵਿਚੋਂ ਡਾਕਟਰ, ਫਾਰਮਾਸਿਸਟ ਤੇ ਦਰਜਾ ਚਾਰ ਮੁਲਾਜ਼ਮ ਸਮੇਤ ਸਾਰਾ ਸਟਾਫ ਫਰੀਦਕੋਟ ਦੀ ਬਾਜ਼ੀਗਰ ਬਸਤੀ ਦੀ ਸ਼ਹਿਰੀ ਡਿਸਪੈਂਸਰੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਹੁਣ ਇਸ ਪਿੰਡ ਦੇ ਲੋਕ ਸਿਹਤ ਸੇਵਾਵਾਂ ਲੈਣ ਕਿਥੇ ਜਾਣ ?

ਸਰਦਾਰ ਰੋਮਾਣਾ ਨੇ ਕਿਹਾ ਕਿ ਪੰਜਾਬ ਵਿਚ ਦਿਹਾਤੀ ਇਲਾਕਿਆਂ ਵਿਚ ਤਿੰਨ ਪੜਾਵੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਹੈ। ਇਹਨਾਂ ਵਿਚ ਸਬ ਸੈਂਟਰ ਹਨ ਜਿਹਨਾਂ ਨੂੰ ਏ ਐਨ ਐਮ ਚਲਾਉਂਦੀ ਹੈ, ਡਿਸਪੈਂਸਰੀਆਂ ਹਨ ਜਿਹਨਾਂ ਨੂੰ ਡਾਕਟਰ/ਫਾਰਮਾਸਿਸਟ ਚਲਾਉਂਦੇ ਹਨ ਅਤੇ ਪੀ ਐਚ ਸੀ ਹਨ ਜਿਸ ਵਿਚ ਲੋੜ ਮੁਤਾਬਕ ਸਟਾਫ ਤਾਇਨਾਤ ਹੁੰਦਾ ਹੈ ਜੋ 10 ਹਜ਼ਾਰ ਦੀ ਆਬਾਦੀ ਦੀ ਸਿਹਤ ਸੇਵਾਵਾਂ ਦੀ ਲੋੜ ਪੂਰੀ ਕਰਦਾ ਹੈ।ਉਹਨਾਂ ਕਿਹਾ ਕਿ ਜੇਕਰ ਸਾਰੀਆਂ ਹੀ ਡਿਸਪੈਂਸਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਤਾਂ ਫਿਰ ਲੋਕਾਂ ਨੂੰ ਉਹਨਾਂ ਦੇ ਪਿੰਡਾਂ ਵਿਚ ਮੈਡੀਕਲ ਸਹਾਇਤਾ ਮਿਲਣੀ ਬੰਦਹੋਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਵੀ ਲੋਕ ਹਨ ਜੋ ਮੈਡੀਕਲ ਸਹੂਲਤ ਲੈਣ ਵਾਸਤੇ ਸਫਰ ਨਹੀਂ ਕਰ ਸਕਦੇ।

ਸਰਦਾਰ ਰੋਮਾਣਾ ਨੇ ਕਿਹਾ ਕਿ ਸੂਬੇ ਵਿਚ 540 ਡਿਸਪੈਂਸਰੀਆਂ ਬੰਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਬੁਨਿਆਦੀ ਢਾਂਚਾ ਹੁਣ ਬਰਬਾਦ ਹੋ ਜਾਵੇਗਾ। ਉਹਨਾਂ ਕਿਹਾਕਿ ਬਜਾਏ ਇਹ ਲੋਕ ਵਿਰੋਧੀ ਸਟੈਂਡ ਲੈਣ ਦੇ ਆਪ ਸਰਕਾਰ ਨੂੰ ਪੇਂਡੂ ਡਿਸਪੈਂਸਰੀਆਂ ਵਾਸਤੇ ਸਟਾਫ ਭਰਤੀ ਕਰਨਾ ਚਾਹੀਦਾ ਸੀ ਤੇ ਦਵਾਈਆਂ ਦੀ ਉਪਲਧਤਾ ਯਕੀਨੀ ਬਣਾਉਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀਗੱਲ ਹੈ ਕਿ ਬਜਾਏ ਸਿਹਤ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਸਰਕਾਰ ਇਸਨੂੰ ਤਬਾਹ ਕਰਨ ’ਤੇ ਲੱਗੀ ਹੈ। ਉਹਨਾਂ ਕਿਹਾ ਕਿ ਪੀ ਐਚ ਸੀ ਦਾ ਨਾਂ ਬਦਲ ਕੇ ਇਸਦਾ ਨਾਂ ਆਮ ਆਦਮੀ ਕਲੀਨਿਕ ਰੱਖਣਾ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਪਬਲੀਸਿਟੀ ਦਾ ਘਟੀਆ ਤਰੀਕਾ ਹੈ। ਇਹ ਕਦੇ ਵੀ ਸਫਲ ਨਹੀਂ ਹੋ ਸਕਦਾ ਕਿਉਂਕਿ ਪੰਜਾਬੀ ਆਪ ਦੇ ਮਾੜੇ ਮਨਸੂਬਿਆਂ ਤੋਂ ਵਾਕਫ ਹਨ।

ਸਰਦਾਰ ਰੋਮਾਣਾ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ 1999 ਵਿਚ ਖਾਲਸਾ ਸਾਜਣਾ ਦੀ 300ਵੀਂ ਵਰ੍ਹੇਗੰਢ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਜ ਪਿਆਰਿਆਂ ਦੇ ਨਾਂ ’ਤੇ ਬਣਾਏ ਸੈਟੇਲਾਈਟ ਸੈਂਟਰਾਂ ਦੇ ਨਾਂ ਬਦਲਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਪੰਜ ਪਿਆਰਿਆਂ ਦੇ ਨਾਂ ਦੇ ਕੀਤੇ ਗਏ ਅਪਮਾਨ ਤੋਂ ਸਿੱਖ ਕੌਮ ਦੇ ਹਿਰਦੇ ਵਲੁੰਧਰੇ ਗਏ ਹਨ। ਕੋਈ ਵੀ ਸਿੱਖ ਅਜਿਹਾ ਨਹੀਂ ਕਰ ਸਕਦਾ। ਉਹਨਾਂ ਨਾਲ ਹੀ ਆਖਿਆ ਕਿ ਅਜਿਹਾ ਜਾਪਦਾ ਹੈ ਕਿ ਇਹ ਫੈਸਲਾ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹੈ।

ਅਕਾਲੀ ਆਗੂ ਨੇ 10 ਕਰੋੜ ਰੁਪਏ ਨਾਲ ਬਣਾਏ ਆਮ ਆਦਮੀ ਕਲੀਨਿਕ ਦੇ ਦੱਖਣੀ ਭਾਰਤ ਸਮੇਤ ਹੋਰ ਰਾਜਾਂ ਵਿਚ ਪ੍ਰਚਾਰ ਵਾਸਤੇ 30 ਕਰੋੜ ਰੁਪਏ ਖਰਚ ਕਰਨ ਦੇ ਆਪ ਸਰਕਾਰ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਨੇ ਫਾਈਲ ਕਲੀਅਰ ਕਰਨ ਤੋਂ ਨਾਂਹ ਕਰ ਦਿੱਤੀ ਤੇ ਹੁਣ ਨਵੇਂ ਸਕੱਤਰ ਨੂੰ ਇਸ ਮਾਮਲੇ ’ਤੇ ਕਿਸੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ।

ਸਰਦਾਰ ਰੋਮਾਣਾ ਨੇ ਪੰਜਾਬੀਆਂ ਨੂੰ ਅਪੀਲਕੀਤੀ ਕਿ ਉਹ ਆਪ ਦੇ ਵਿਧਾਇਕਾਂ ਦਾ ਘਿਰਾਓ ਕਰਨ ਅਤੇ ਉਹਨਾਂ ਨੂੰ ਸਵਾਲ ਕਰਨ ਕਿ ਪਿੰਡਾਂ ਦੇ ਲੋਕਾਂ ਤੋਂ ਡਿਸਪੈਂਸਰੀਆਂ ਕਿਉਂ ਖੋਹੀਆਂ ਗਈਆਂ ਹਨ। ਉਹਨਾਂ ਕਿਹਾ ਕਿ ਆਪ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਜਵਾਬਦੇਹ ਬਣਾਉਣ ਦਾ ਪ੍ਰਚਾਰ ਕਰਨ ਵਿਚ ਲੱਗੀ ਰਹਿੰਦੀ ਹੈ ਤੇ ਹੁਣ ਉਸਨੂੰ ਵੀ ਆਪਣੀਆਂ ਕਾਰਵਾਈਆਂ ਲਈ ਜਵਾਬਦੇਹ ਹੋਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭੁੱਲਰ ਵੱਲੋਂ ਸਕੱਤਰ ਆਰ.ਟੀ.ਏਜ਼ ਅਤੇ ਐਸ.ਡੀ.ਐਮਜ਼ ਨੂੰ ਤੀਬਰ ਜੁਆਇੰਟ ਟ੍ਰੈਫ਼ਿਕ ਚੈਕਿੰਗ ਮੁਹਿੰਮ ਅਰੰਭਣ ਦੀ ਹਦਾਇਤ

ਇੱਕ ਵਾਰ ਫੇਰ ਦਿਖਿਆ ਨਵਜੋਤ ਸਿੱਧੂ ਦੀ ਪਤਨੀ ਦਾ ਗੁੱਸਾ, ਕਿਹਾ ਬਲਾਤਕਾਰੀਆਂ-ਗੈਂਗਸਟਰਾਂ ਨੂੰ ਜ਼ਮਾਨਤ ਮਿਲ ਜਾਂਦੀ, ਇਮਾਨਦਾਰ ਨੂੰ ਨਹੀਂ