ਪਟਿਆਲਾ ਪੁਲਿਸ ਵੱਲੋਂ ਅੰਨ੍ਹਾ ਕਤਲ ਟਰੇਸ, ਦੋ ਗ੍ਰਿਫਤਾਰ

  • ਕਤਲ ਨੂੰ ਐਕਸੀਡੈਂਟ ਦਾ ਰੂਪ ਦੇਣ ਦੀ ਕੀਤੀ ਗਈ ਸੀ ਕੋਸ਼ਿਸ਼

ਪਟਿਆਲਾ, 29 ਜਨਵਰੀ 2023: ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਤਿੰਦਰ ਸਿੰਘ ਦੀ 12.01.2023 ਨੂੰ ਘਨੌਰ ਸੰਭ ਰੋਡ ਟੀ-ਪੁਆਇਟ ਸਨੋਲੀਆਂ ਤੋਂ ਲਾਸ਼ ਮਿਲੀ ਸੀ ਜਿਸ ਦੇ ਕਿ ਸਿਰ ਉਪਰ ਅਤੇ ਸਰੀਰ ਦੇ ਹਿੱਸਿਆਂ ‘ਤੇ ਸੱਟਾਂ ਸਨ, ਜਿਸਨੂੰ ਏ ਪੀ ਜੈਨ ਹਸਪਤਾਲ ਰਾਜਪੁਰਾ ਲੈ ਕੇ ਗਏ ਜਿਥੇ ਕਿ ਇਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ । ਵਾਰਸਾਂ ਦੇ ਬਿਆਨ ਤੇ ਥਾਣਾ ਘਨੌਰ ਜਿਲ੍ਹਾ ਪਟਿਆਲਾ ਮੁਕੱਦਮਾ ਦਰਜ ਕੀਤਾ ਗਿਆ ਸੀ।

ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਤਿੰਦਰ ਸਿੰਘ ਦੇ ਕਿਸੇ ਨੇ ਗੰਭੀਰ ਸੱਟਾਂ ਮਾਰਕੇ ਉਸ ਦਾ ਸਕੂਟਰ ਅਤੇ ਉਸ ਦੀ ਲਾਸ਼ ਨੂੰ ਟੀ.ਪੁਆਇਟ ਤੇ ਇਸ ਤਰਾਂ ਸੁੱਟ ਦਿੱਤਾ ਸੀ ਜਿਵੇਂ ਕਿ ਜਤਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਹੈ। ਪੁਲਿਸ ਨੂੰ ਦਿੱਤੇ ਮੁੱਢਲੇ ਬਿਆਨ ਅਤੇ ਡਾਕਟਰਾਂ ਦੇ ਬੋਰਡ ਪਾਸੋਂ ਮ੍ਰਿਤਕ ਜਤਿੰਦਰ ਸਿੰਘ ਦੇ ਕਰਵਾਏ ਗਏ ਪੋਸਟ ਮਾਰਟਮ ਦੀਆਂ ਰਿਪੋਰਟਾਂ ਅਤੇ ਮੌਕੇ ਤੋਂ ਮਿਲੇ ਸਬੂਤ ਬਾਰੇ ਡੂੰਘਾਈ ਨਾਲ ਤਫਤੀਸ ਕਰਦੇ ਹੋਏ ਮੌਕੇ ਵਾਲੀ ਥਾਂ ਤੋਂ ਮਿਲੇ ਸਬੂਤਾਂ ਅਤੇ ਇਸ ਤੋਂ ਕਰੀਬ ਡੇਢ ਕਿੱਲੋਮੀਟਰ ਪਿੰਡ ਲੋਹਵਾਂ ਨੂੰ ਜਾਂਦੀ ਲਿੰਕ ਸੜਕ ਪਰ ਕਤਲ ਕੀਤਾ ਗਿਆ ਸੀ ਤੋਂ ਵੀ ਕਾਫੀ ਅਹਿਮ ਸਬੂਤ ਇੱਕਤਰ ਕੀਤੇ ਗਏ ਜਿੰਨ੍ਹਾ ਦੀ ਪੁਲਿਸ ਵੱਲੋਂ ਬਰੀਕੀ ਜਾਂਚ ਕੀਤੀ ਗਈ।

ਤਫਤੀਸ ‘ਚ ਇਹ ਗੱਲ ਸਾਹਮਣੇ ਆਈ ਕਿ ਕਤਲ ਦੀ ਇਸ ਘਟਨਾਂ ਨੂੰ ਐਕਸੀਡੈਂਟ ਦੇ ਰੂਪ ਵਿੱਚ ਅੰਜਾਮ ਦਿੱਤਾ ਗਿਆ ਐਸ.ਆਈ.ਗੁਰਨਾਮ ਸਿੰਘ ਮੁੱਖ ਅਫਸਰ ਥਾਣਾ ਘਨੌਰ ਸਮੇਤ ਇਕ ਦਾ ਟੀਮ ਗਠਨ ਕੀਤਾ ਗਿਆ ਸੀ।

ਇਸ ਟੀਮ ਵੱਲੋਂ ਗੁਰਦਿਆਲ ਸਿੰਘ ਉਰਫ ਨਿਹਾਲ ਪੁੱਤਰ ਲੇਟ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਲੇਟ ਸ਼ਿੰਦਰਪਾਲ ਸਿੰਘ ਵਾਸੀਆਨ ਪਿੰਡ ਬਪਰੋਰ ਥਾਣਾ ਸੰਭੂ ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਮ੍ਰਿਤਕ ਦਾ ਫੋਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।

ਘਟਨਾ ਦਾ ਵੇਰਵਾ ਅਤੇ ਰੰਜਸ ਵਜ੍ਹਾ ਇਹ ਹੈ ਕਿ ਗੁਰਦਿਆਲ ਸਿੰਘ ਉਰਫ ਨਿਹਾਲ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਦੀ ਗ੍ਰਿਫਤਾਰੀ ਤੋ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਤਿੰਦਰ ਸਿੰਘ ਦਾ ਵਿਆਹ ਫਰਵਰੀ 2022 ਵਿੱਚ ਹੋਇਆ ਸੀ ਜਿਸ ਦੀ ਘਰਵਾਲੀ ਨਾਲ ਗੁਰਦਿਆਲ ਸਿੰਘ ਉਰਫ ਨਿਹਾਲ ਦੇ ਸਬੰਧ ਪੜ੍ਹਦੇ ਸਮੇਂ ਦੇ ਸਨ, ਜੋ ਕਿਸੇ ਵੀ ਤਰੀਕੇ ਨਾਲ ਗੁਰਦਿਆਲ ਸਿੰਘ ਉਰਫ ਨਿਹਾਲ ਮ੍ਰਿਤਕ ਦੀ ਘਰਵਾਲੀ ਨੂੰ ਹਾਸਲ ਕਰਨ ਚਾਹੁੰਦਾ ਸੀ ਜਿਸ ਤੇ ਗੁਰਦਿਆਲ ਸਿੰਘ ਉਰਫ ਨਿਹਾਲ ਆਪਣੇ ਸਾਥੀ ਜਸਵਿੰਦਰ ਸਿੰਘ ਉਰਫ ਜੱਸੀ ਨਾਲ ਮਿਲਕੇ ਕਈ ਮਹੀਨਿਆ ਤੇ ਜਤਿੰਦਰ ਸਿੰਘ ਦਾ ਕਤਲ ਕਰਨ ਦੀ ਵਿਉਂਤਬੰਦੀ ਬਣਾ ਰਹੇ ਸੀ ਜਿਹਨਾ ਨੇ ਇਕ ਸੋਚੀ ਸਮਝੀ ਸਾਜਿਸ ਦੇ ਤਹਿਤ ਮ੍ਰਿਤਕ ਜਤਿੰਦਰ ਸਿੰਘ ਨੂੰ ਦੁਕਾਨ ਬੰਦ ਕਰਕੇ ਘਰ ਨੂੰ ਆਉਂਦੇ ਸੱਟਾਂ ਮਾਰਕੇ ਕਤਲ ਕਰਕੇ ਫਿਰ ਉਸ ਦਾ ਸਕੂਟਰ ਅਤੇ ਲਾਸ ਨੂੰ ਘਨੋਰ ਸੰਭੂ ਮੇਨ ਰੋਡ ਤੇ ਇਸ ਤਰਾਂ ਸੁੱਟਾ ਦਿੱਤਾ ਕਿ ਐਕਸੀਡੈਂਟ ਵਿੱਚ ਸੱਟਾ ਲੱਗਣ ਕਾਰਨ ਮੋਤ ਹੋਈ ਹੈ ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਗੁਰਦਿਆਲ ਸਿੰਘ ਉਰਫ ਨਿਹਾਲ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਨੂੰ ਮਿਤੀ 28.01.2023 ਨੂੰ ਘਨੋਰ ਸੰਭੂ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਮਾਰੂਤੀ ਕਾਰਾਂ ਚੋਰਾਂ ਦੇ ਨਿਸ਼ਾਨਿਆਂ ‘ਤੇ, ਇਕ ਹਫਤੇ ‘ਚ 7 ਕਾਰਾਂ ਚੋਰੀ

ਭੁੱਲਰ ਵੱਲੋਂ ਮੱਛੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵੱਖੋ-ਵੱਖ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਪੋਸਟਰ ਜਾਰੀ