ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ PSEB ਸਕੂਲਾਂ ‘ਚ ਪਹੁੰਚਾ ਦੇਵੇਗਾ ਬੱਚਿਆਂ ਲਈ ਸਾਰੀਆਂ ਕਿਤਾਬਾਂ

ਮੋਹਾਲੀ, 31 ਜਨਵਰੀ 2023 – ਅਗਲੇ ਸੈਸ਼ਨ ਦੀਆਂ ਕਿਤਾਬਾਂ ਮਾਰਚ ਵਿੱਚ ਹੀ ਸੂਬੇ ਦੇ ਕਰੀਬ 20,000 ਸਰਕਾਰੀ ਸਕੂਲਾਂ ਵਿੱਚ ਪਹੁੰਚ ਜਾਣਗੀਆਂ। PSEB (ਪੰਜਾਬ ਸਕੂਲ ਸਿੱਖਿਆ ਬੋਰਡ) ਫਰਵਰੀ ਦੇ ਅੰਤ ਤੱਕ ਆਪਣੇ ਖੇਤਰ ਦੇ ਡਿਪੂਆਂ ਨੂੰ ਲਗਭਗ 2.25 ਕਰੋੜ ਕਿਤਾਬਾਂ ਪ੍ਰਦਾਨ ਕਰੇਗਾ ਅਤੇ ਮਾਰਚ ਵਿੱਚ ਹਰ ਸਕੂਲ ਵਿੱਚ ਕਿਤਾਬਾਂ ਭੇਜਣੀਆਂ ਸ਼ੁਰੂ ਕਰ ਦੇਵੇਗਾ। ਇਨ੍ਹਾਂ 1.25 ਕਰੋੜ ਪੁਸਤਕਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ।

ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੇ ਨਾਲ-ਨਾਲ ਮਾਪੇ ਇਹ ਸ਼ਿਕਾਇਤ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਸੈਸ਼ਨ ਦੇ ਅੱਧ ਤੋਂ ਬਾਅਦ ਹੀ ਕਿਤਾਬਾਂ ਮਿਲਦੀਆਂ ਹਨ। ਅਜਿਹੇ ‘ਚ PSEB ਨੇ ਫਰਵਰੀ ‘ਚ ਹੀ ਕਿਤਾਬਾਂ ਦੀ ਪ੍ਰਕਾਸ਼ਨਾ ਦਾ ਟੀਚਾ ਮਿੱਥਿਆ ਹੈ। ਤਾਂ ਜੋ ਮਾਰਚ ਵਿੱਚ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾ ਦਿੱਤੀਆਂ ਜਾਣ। ਬੋਰਡ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਨੂੰ ਵੀ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਵੇਚਦਾ ਹੈ।

ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੈਸ਼ਨ 2022-23 ਲਈ 6ਵੀਂ ਤੋਂ 12ਵੀਂ ਤੱਕ ਦੀਆਂ ਕਿਤਾਬਾਂ ਦੀ ਸਪਲਾਈ ਪੂਰੀ ਨਹੀਂ ਹੋ ਸਕੀ। ਬੋਰਡ ਨੇ ਕਿਹਾ ਕਿ ਕੋਵਿਡ ਕਾਰਨ ਮੰਗ ਦਾ ਸਹੀ ਮੁਲਾਂਕਣ ਨਾ ਹੋਣ ਕਾਰਨ ਕਿਤਾਬਾਂ ਦੀ ਘਾਟ ਸੀ, ਜੋ ਬਾਅਦ ਵਿੱਚ ਭੇਜੀਆਂ ਗਈਆਂ ਸਨ।

ਇਸ ਸੰਬੰਧੀ ਪ੍ਰੋ. ਯੋਗਰਾਜ, ਸਾਬਕਾ ਚੇਅਰਮੈਨ, ਪੀ.ਐਸ.ਈ.ਬੀ ਬੇ ਕਿਹਾ ਕੇ, “ਬੋਰਡ ਆਪਣੇ ਪੱਧਰ ‘ਤੇ ਸੈਸ਼ਨ ਦੇ ਸ਼ੁਰੂ ‘ਚ ਕਿਤਾਬਾਂ ਮੁਹੱਈਆ ਕਰਵਾਉਣ ਲਈ ਤਿਆਰ ਹੈ। ਬੋਰਡ 28 ਫਰਵਰੀ 2023 ਤੱਕ ਕਿਤਾਬਾਂ ਦਾ ਪੂਰਾ ਸੈੱਟ ਆਪਣੇ ਖੇਤਰ ਡਿਪੂ ਨੂੰ ਪ੍ਰਦਾਨ ਕਰੇਗਾ। ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਸੈਸ਼ਨ ਤੋਂ ਪਹਿਲਾਂ ਕਿਤਾਬਾਂ ਮਿਲ ਜਾਣ।”

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਗਰਾਉਂ ਐਨਕਾਊਂਟਰ ਮਾਮਲੇ ‘ਚ ਦੋ ਹੋਰ ਗ੍ਰਿਫਤਾਰ: ਫਿਲੀਪੀਨਜ਼ ਨਾਲ ਜੁੜ ਰਹੇ ਕੁਨੈਕਸ਼ਨ

ਪੰਜਾਬ ‘ਚ ਚਰਚ ਦੇ ਪਸਟਰਾਂ ਦੇ ਘਰਾਂ ‘ਤੇ ਛਾਪੇਮਾਰੀ