ਸਕੂਲ ਦੀ ਪ੍ਰਿੰਸੀਪਲ ਨੇ ਦੁਕਾਨ ‘ਚ ਕੀਤੀ ਚੋਰੀ, ਜਦੋਂ ਖੁੱਲ੍ਹਿਆ ਭੇਤ ਤਾਂ ਖੁਦ ਨੂੰ ਦੱਸਿਆ ਮਾਨਸਿਕ ਤੌਰ ‘ਤੇ ਪ੍ਰੇਸ਼ਾਨ

ਜਲੰਧਰ, 1 ਫਰਵਰੀ 2023 – ਜਲੰਧਰ ਦੇ ਮਾਡਲ ਟਾਊਨ ‘ਚ ਦੁਕਾਨਦਾਰ ਨੇ ਇਕ ਔਰਤ ਨੂੰ ਸਾਮਾਨ ਚੋਰੀ ਕਰਦੇ ਫੜ ਲਿਆ। ਫੜੀ ਗਈ ਔਰਤ ਇਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਦੱਸੀ ਜਾ ਰਹੀ ਹੈ। ਇਹ ਔਰਤ ਮਾਡਲ ਟਾਊਨ ਮਾਰਕੀਟ ਸਥਿਤ ਜੈਨ ਸੰਨਜ਼ ਵਿਖੇ ਖਰੀਦਦਾਰੀ ਕਰਨ ਆਈ ਸੀ। ਉਸ ਨੇ ਦੁਕਾਨ ਤੋਂ ਸਾਮਾਨ ਚੁੱਕ ਕੇ ਆਪਣੇ ਪਾਏ ਹੋਏ ਹੋਏ ਓਵਰਕੋਟ ਵਿੱਚ ਲੁਕਾ ਲਿਆ।

ਮਹਿਲਾ ਦੀ ਇਹ ਹਰਕਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਦੁਕਾਨ ਤੋਂ ਬਾਹਰ ਨਿਕਲਣ ਲੱਗੀ ਤਾਂ ਦੁਕਾਨਦਾਰ ਨੇ ਔਰਤ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਔਰਤ ਦੇ ਓਵਰਕੋਟ ਵਿੱਚ ਛੁਪਾਇਆ ਹੋਇਆ ਸਾਮਾਨ ਬਰਾਮਦ ਕਰ ਲਿਆ ਗਿਆ। ਫੜੇ ਜਾਣ ਤੋਂ ਬਾਅਦ ਵੀ ਔਰਤ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਚੋਰੀ ਉਸ ਨੇ ਕੀਤੀ ਹੈ। ਸਗੋਂ ਤਲਾਸ਼ੀ ਲੈਣ ’ਤੇ ਉਸ ਨੇ ਉਥੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ।

ਮਾਡਲ ਟਾਊਨ ਦੀ ਮਾਰਕੀਟ ਵਿੱਚ ਹੋਏ ਹਾਈਵੋਲਟੇਜ ਡਰਾਮੇ ਤੋਂ ਬਾਅਦ ਪੁਲੀਸ ਤਾਂ ਉੱਥੇ ਪੁੱਜੀ ਪਰ ਔਰਤ ਪੁਲੀਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੋਈ। ਕਿਸੇ ਤਰ੍ਹਾਂ ਪੁਲਸ ਔਰਤ ਨੂੰ ਥਾਣੇ ਲੈ ਗਈ। ਥਾਣੇ ਜਾ ਕੇ ਔਰਤ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਜਿਸ ਤੋਂ ਬਾਅਦ ਔਰਤ ਨੇ ਥਾਣੇ ਜਾ ਕੇ ਸਭ ਦੇ ਸਾਹਮਣੇ ਆਪਣੇ ਕੀਤੇ ਦੀ ਮੁਆਫੀ ਮੰਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੱਜ ਮੋਦੀ ਸਰਕਾਰ ਆਪਣੀ ਦੂਜੀ ਪਾਰੀ ਦਾ ਆਖਰੀ ਬਜਟ ਕਰੇਗੀ ਪੇਸ਼

ਜਲੰਧਰ ‘ਚ ਦਰਗਾਹ ਦੀ ਕੰਧ ਤੋੜਨ ‘ਤੇ ਹੰਗਾਮਾ: ਮੁਸਲਿਮ ਭਾਈਚਾਰੇ ਨੇ ਕਿਹਾ- ‘ਆਸਥਾ ‘ਤੇ ਬੁਲਡੋਜ਼ਰ’