ਨਵੀਂ ਦਿੱਲੀ, ਫਰਵਰੀ 2023 – ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ। ਇਸਦੇ ਨਾਲ ਹੀ 9 ਤੋਂ 12 ਲੱਖ ਰੁਪਏ ਤੱਕ ਦੀ ਆਮਦਨ ’ਤੇ 15 ਫ਼ੀਸਦੀ ਅਤੇ 12 ਤੋਂ 15 ਲੱਖ ਰੁਪਏ ਦੀ ਆਮਦਨ ’ਤੇ 20 ਫ਼ੀਸਦੀ ਟੈਕਸ ਲੱਗੇਗਾ।
ਹੁਣ ਨਵਾਂ ਟੈਕਸ ਸਲੈਬ ਇਸ ਤਰ੍ਹਾਂ ਹੋਵੇਗਾ
ਆਮਦਨ ਟੈਕਸ %
0 ਤੋਂ ਤਿੰਨ ਲੱਖ – 0 ਫੀਸਦੀ
3 ਤੋਂ 6 ਲੱਖ – 5 ਫੀਸਦੀ
6 ਤੋਂ 9 ਲੱਖ – 10 ਫੀਸਦੀ
9 ਤੋਂ 12 ਲੱਖ – 15 ਫੀਸਦੀ
12 ਤੋਂ 15 ਲੱਖ – 20 ਫੀਸਦੀ
15 ਲੱਖ ਤੋਂ ਵੱਧ – 30 ਫੀਸਦੀ