ਕਾਊਂਟਰ ਇੰਟੈਲੀਜੈਂਸ ਨੇ ਜੇਲ੍ਹ ਵਾਰਡਨ ਅਤੇ ਉਸ ਦੇ ਪੁੱਤ ਨੂੰ ਜੇਲ੍ਹ ਵਿੱਚ ਨਸ਼ਾ ਸਪਲਾਈ ਕਰਨ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ

  • ਬੇਟਾ ਪਾਕਿਸਤਾਨ ਤੋਂ ਲਿਆਉਂਦਾ ਸੀ ਖੇਪ

ਫਿਰੋਜ਼ਪੁਰ, 1 ਫਰਵਰੀ 2023 : ਜੇਲ ਪ੍ਰਸ਼ਾਸਨ ਅਤੇ ਪੁਲਸ ਦੋਵੇਂ ਹੀ ਜੇਲਾਂ ਅੰਦਰੋਂ ਨਸ਼ੇ ਦੀ ਬਰਾਮਦਗੀ ਦੇ ਮਾਮਲੇ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਪਰ ਕੋਈ ਉਤਸ਼ਾਹਜਨਕ ਹੁੰਗਾਰਾ ਨਹੀਂ ਮਿਲ ਰਿਹਾ ਅਤੇ ਨਸ਼ੇ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਤਸਕਰੀ ਲਗਾਤਾਰ ਜਾਰੀ ਹੈ।

ਹੁਣ ਕਾਊਂਟਰ ਇੰਟੈਲੀਜੈਂਸ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਵਾਲੇ ਜੇਲ੍ਹ ਵਾਰਡਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਥੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਗ੍ਰਿਫ਼ਤਾਰ ਜੇਲ੍ਹ ਵਾਰਡਨ ਦਾ ਪੁੱਤਰ ਪਾਕਿਸਤਾਨੀ ਸਮੱਗਲਰਾਂ ਤੋਂ ਨਸ਼ੇ ਦੀ ਖੇਪ ਮੰਗਵਾਉਂਦਾ ਸੀ। ਦੋਵਾਂ ਪਿਓ-ਪੁੱਤ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਲਖਵੀਰ ਸਿੰਘ ਦੇ ਨਿਰਦੇਸ਼ਾਂ ‘ਤੇ ਇੰਸਪੈਕਟਰ ਬਲਦੇਵ ਰਾਜ ਅਤੇ ਉਨ੍ਹਾਂ ਦੀ ਟੀਮ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਖਿਲਾਫ ਕੰਮ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਬਲਦੇਵ ਰਾਜ ਅਤੇ ਉਨ੍ਹਾਂ ਦੀ ਟੀਮ ਨੇ ਫਿਰੋਜ਼ਪੁਰ ਛਾਉਣੀ ਦੇ ਕਿੱਲੇ ਵਾਲਾ ਚੌਕ ਨੇੜਿਓਂ ਆਕਾਸ਼ਦੀਪ ਸਿੰਘ ਨਾਂ ਦੇ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ‘ਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਆਕਾਸ਼ ਦੀਪ ਨੇ ਮੁੱਢਲੀ ਪੁੱਛਗਿੱਛ ਵਿੱਚ ਮੰਨਿਆ ਕਿ ਉਹ ਇਹ ਸਾਮਾਨ ਪਾਕਿਸਤਾਨੀ ਸਮੱਗਲਰਾਂ ਤੋਂ ਲਿਆ ਕੇ ਕੇਂਦਰੀ ਜੇਲ੍ਹ ਵਿੱਚ ਸਪਲਾਈ ਕਰਦਾ ਸੀ। ਉਸ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਡਿਉੜੀ ਵਿੱਚ ਤਾਇਨਾਤ ਉਸ ਦਾ ਪਿਤਾ ਹੌਲਦਾਰ ਨਾਇਬ ਸਿੰਘ ਇਸ ਕੰਮ ਵਿੱਚ ਉਸ ਦੀ ਮਦਦ ਕਰਦਾ ਸੀ। ਦੋਨਾਂ ਦੇ ਖਿਲਾਫ SSOC ਫਾਜ਼ਿਲਕਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੈਕਵਰਡ ਅਤੇ ਫਾਰਵਰਡ ਲਿੰਕਾਂ ‘ਤੇ ਵਿਸ਼ੇਸ਼ ਧਿਆਨ ਦੇ ਕੇ ਅਗਲੇਰੀ ਜਾਂਚ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਂਗਣਵਾੜੀ ਵਰਕਰ ਤੋਂ ਰਿਸ਼ਵਤ ਮੰਗਣ ਵਾਲੇ ਸੀ.ਡੀ.ਪੀ.ਓ.ਅਜਨਾਲਾ ਨੂੰ ਕੀਤਾ ਮੁਅੱਤਲ

ਬਜਟ ਕਿਸਾਨਾਂ, ਗਰੀਬਾਂ ਤੇ ਨੌਜਵਾਨਾਂ ਲਈ ਨਿਰਾਸ਼ਾਜਨਕ: ਸੁਖਬੀਰ ਬਾਦਲ