ਫਿਰੋਜ਼ਪੁਰ, 2 ਫਰਵਰੀ 2023 – ਫਿਰੋਜ਼ਪੁਰ ‘ਚ ASI ਦੀ ਲਾਸ਼ ਬੁੱਧਵਾਰ ਨੂੰ ਸਵਿਫਟ ਕਾਰ ‘ਚੋਂ ਮਿਲੀ ਸੀ। ਏਐਸਆਈ ਦੀ ਗਰਦਨ ਵਿੱਚ ਗੋਲੀ ਲੱਗੀ ਹੈ। ਉਸ ਦਾ ਸਰਵਿਸ ਰਿਵਾਲਵਰ ਵੀ ਲਾਸ਼ ਕੋਲ ਪਿਆ ਮਿਲਿਆ ਹੈ। ਮ੍ਰਿਤਕ ਏਐਸਆਈ ਦੀ ਪਛਾਣ ਚਰਨਜੀਤ ਵਾਸੀ ਸ਼ਾਂਤੀ ਨਗਰ ਤਲਵੰਡੀ ਵਜੋਂ ਹੋਈ ਹੈ।
ਚਰਨਜੀਤ ਮੋਗਾ ਵਿਖੇ ਡਿਊਟੀ ਕਰਦਾ ਸੀ। ਏਐਸਆਈ ਨੂੰ ਕਿਸੇ ਨੇ ਗੋਲੀ ਮਾਰੀ ਹੈ ਜਾਂ ਉਸ ਨੇ ਖ਼ੁਦਕੁਸ਼ੀ ਕੀਤੀ ਹੈ, ਇਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਆਦਿ ਦੀ ਵੀ ਜਾਂਚ ਕਰੇਗੀ।
ਡੀਐਸਪੀ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਚਰਨਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਭੇਜਿਆ ਜਾ ਰਿਹਾ ਹੈ। ਪੁਲਿਸ ਏਐਸਆਈ ਦੇ ਫੋਨ ਡਿਟੇਲ ਦੀ ਜਾਂਚ ਕਰੇਗੀ, ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।