ਰਸੋਈ ਦੀ ਕੰਧ ਪਾੜ ਬੇਕਾਬੂ ਟਰੱਕ ਘਰ ‘ਚ ਜਾ ਵੜਿਆ, 1 ਦੀ ਮੌਤ, 3 ਗੰਭੀਰ ਜ਼ਖਮੀ

  • ਟਰੱਕ ਡਰਾਈਵਰ ਮੌਕੇ ਤੋਂ ਫਰਾਰ

ਹੁਸ਼ਿਆਰਪੁਰ, 2 ਫਰਵਰੀ 2023 – ਮਾਨਸਰ ਹਾਜੀਪੁਰ ਮੁਖ ਸੜਕ ਉਤੇ ਪੈਂਦੇ ਪਿੰਡ ਖੂੰਡਾ ਵਿਚ ਉਸ ਸਮੇ ਮਾਤਮ ਸ਼ਾ ਗਯਾ ਜਦੋ ਸੜਕ ਕੰਡੇ ਇਕ ਘਰ ਦੀ ਰਸੋਈ ਦੀ ਕੰਧ ਪਾੜ ਇਕ ਬੇਕਾਬੂ ਟਰੱਕ ਨੇ ਜੋਕਿ ਮਾਨਸਰ ਵਲੋਂ ਆ ਰਿਹਾ ਸੀ ਨੇ ਰੋਟੀ ਖਾ ਰਹੇ ਪਰਿਵਾਰ ਦੇ 4 ਮੈਂਬਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ।

ਜਾਣਕਾਰੀ ਦੇਂਦੇ ਹੋਏ ਜ਼ਖਮੀ ਮਹਿਲਾ ਪਰਮਜੀਤ ਕੌਰ ਨੇ ਦਸਿਆ ਕਿ ਉਹ ਆਪਣੇ ਮਾਪੇ ਦੇ ਘਰ ਖੂੰਡੇ ਆਈ ਹੋਈ ਸੀ ਅਤੇ ਸ਼ਾਮ 7 ਬਜੇ ਦੇ ਕਰੀਬ ਮੇਰੀ ਮਾਤਾ ਸਵਰਨ ਕੌਰ ,ਮੇਰਾ ਭਰਾ ਵਰਿੰਦਰ ਕੁਮਾਰ ,ਭਾਬੀ ਰਾਜ ਕੁਮਾਰੀ ਦੇ ਨਾਲ ਰਸੋਈ ਵਿਚ ਰੋਟੀ ਖਾ ਰਹੇ ਸੀ। ਥੋੜੀ ਦੇਰ ਬਾਦ ਇਕ ਜ਼ੋਰ ਦਾ ਖੜਾਕਾ ਹੋਯਾ ਅਤੇ ਟਰੱਕ ਦੀਵਾਰ ਤੋੜ ਉਨਾਂ ਉਤੇ ਆ ਚੜਿਆ।

ਰੌਲਾ ਸੁਣ ਪਿੰਡ ਦੇ ਲੋਕਾਂ ਨੇ ਸਾਨੂੰ ਬਾਹਰ ਕੱਢਿਆ ਅਤੇ ਮੁਕੇਰੀਆਂ ਹਸਪਤਾਲ ਪਹੁੰਚਾਇਆ ਜਿਥੇ ਮੇਰੀ ਮਾਤਾ ਸਵਰਨ ਕੌਰ ਦੀ ਮੌਤ ਹੋ ਗਈ ਅਤੇ ਭਰਾ ਵਰਿੰਦਰ ਕੁਮਾਰ ਨੂੰ ਜਲੰਧਰ ਰੈਫਰ ਕਰ ਦਿਤਾ। ਸਵਰਨ ਕੌਰ ਦੇ ਪਰਿਵਾਰ ਨੇ ਪ੍ਰਸ਼ਾਸਨ ਅਗੇ ਗੁਹਾਰ ਲਗਈ ਹੈ ਕਿ ਉਨਾਂ ਨੂੰ ਇਨਸਾਫ ਦਿਤਾ ਜਾਵੇ ਅਤੇ ਟਰੱਕ ਡਰਾਈਵਰ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਹਾਜੀਪੁਰ ਪੁਲਿਸ ਦੇ ਏਐਸਆਈ ਅਸ਼ੋਕ ਕੁਮਾਰ ਨੇ ਦਸਿਆ ਕਿ ਫਰਾਰ ਟਰੱਕ ਡਰਾਈਵਰ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਗਿਰਫ਼ਤਾਰ ਕਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਬਨਾਰਸ ਜਾਣ ਵਾਲੇ ਸ਼ਰਧਾਲੂਆਂ ਲਈ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ

ਮਹਾਰਾਸ਼ਟਰ ਦੇ ਅਗਲੇ ਰਾਜਪਾਲ ‘ਤੇ ਕੈਪਟਨ ਨੇ ਤੋੜੀ ਚੁੱਪ: ਕਿਹਾ- ਮੈਨੂੰ ਇਸ ਬਾਰੇ ਨਹੀਂ ਪਤਾ