ਲੁਧਿਆਣਾ, 3 ਫਰਵਰੀ 2023 – ਪੰਜਾਬ ਸਿਵਸ਼ੇਨਾ ਦੇ ਉੱਪ ਪ੍ਰਧਾਨ ਅਮਿਤ ਅਰੋੜਾ ਨੇ ਲੁਧਿਆਣਾ ਦੇ ਪੁਸਿਲ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅਮਿਤ ਅਰੋੜਾ ਨੇ ਆਪਣੀ ਲਿਖੀ ਚਿੱਠੀ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਦੋਸ਼ ਲਾਏ ਹਨ ਕਿ 3 ਫਰਵਰੀ 2016 ਨੂੰ ਉਸ ‘ਤੇ ਅੱਤਵਾਦੀ ਹਮਲਾ ਹੋਇਆ ਸੀ ਅਤੇ ਉਸ ‘ਤੇ ਗੋਲੀ ਚੱਲੀ ਸੀ, ਉਸ ਦੀ ਜਾਨ ਬਚ ਗਈ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਖਿਲਾਫ ਝੂਠੇ ਪਰਚੇ ਦਰਜ ਕੀਤੇ ਗਏ ਸਨ, ਕਿ ਉਸ ਨੂੰ ਕੋਈ ਗੋਲੀ ਨਹੀਂ ਲੱਗੀ ਸੀ, ਜਦੋਂ ਅੱਤਵਾਦੀ ਫੜੇ ਗਏ ਸਨ ਤਾਂ ਮੁੱਖ ਮੰਤਰੀ ਅਤੇ ਡੀ ਜੀਪੀ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅਮਿਤ ਅਰੋੜਾ ‘ਤੇ ਹਮਲਾ ਹੋਇਆ ਸੀ।
ਉਸ ਤੋਂ ਬਾਅਦ ਐਨ ਆਈ ਏ ਕੋਰਟ ਨੇ ਵੀ ਉਸ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਅਰੋੜਾ ਨੇ ਕਿਹਾ ਕਿ ਇਸ ਦੌਰਾਨ 6 ਮਹੀਨੇ ਜੇਲ੍ਹ ‘ਚ ਰਿਹਾ ਅਤੇ ਉਸ ਦਾ ਪਰਿਵਾਰ ਵੀ ਉਸ ਨੂੰ ਛੱਡ ਕੇ ਚਲਿਆ ਗਿਆ। ਹੁਣ ਅਮਿਤ ਅਰੋੜਾ ਨੇ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਪੁਲਿਸ ਮੁਲਜ਼ਮਾਂ ;ਤੇ ਕਾਰਵਾਈ ਕੀਤੀ ਜਾਵੇ, ਉਸ ਨੂੰ ਇਨਸਾਫ ਦਿੱਤਾ ਜਾਵੇ, ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ।