ਲੁਧਿਆਣਾ ’ਚ ਦੋ ਪੁਲਿਸ ਅਧਿਕਾਰੀ ਸਸਪੈਂਡ

ਲੁਧਿਆਣਾ, 5 ਫਰਵਰੀ, 2023: ਲੁਧਿਆਣਾ ਵਿਚ ਦੋ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਦੋਵਾਂ ‘ਤੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਾ ਕਰਨ ਦੇ ਦੋਸ਼ ਹਨ।

ਇਸ ਸੰਬੰਧੀ ਕਮਿਸ਼ਨਰ ਆਫ ਪੁਲਿਸ ਮਨਦੀਪ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਬੱਸ ਸਟੈਂਡ ਦੇ ਨੇੜੇ ਕੁਝ ਹੋਟਲਾਂ ਵਿਚ ਪੁਲਿਸ ਨੇ ਲੰਘੀ ਰਾਤ ਛਾਪੇਮਾਰੀ ਕੀਤੀ ਸੀ, ਜਿਸ ਵਿਚ ਜਿਸਮਫਰੋਸ਼ੀ ਦੀ ਸ਼ਿਕਾਇਤ ਮਿਲੀ ਸੀ। ਇਹਨਾਂ ਹੋਟਲਾਂ ਵਿਚੋਂ ਪੁਲਿਸ ਨੇ 13 ਲੜਕੀਆਂ ਤੇ ਔਰਤਾਂਅਤੇ 5 ਪੁਰਸ਼ਾਂ ਨੂੰ ਕਾਬੂ ਕੀਤਾ ਸੀ।

ਇਸ ਮਾਮਲੇ ਵਿਚ ਪੁਲਿਸ ਨੇ ਇਮਮੋਰਲਐਕਟ ਤਹਿਤ ਥਾਣਾ ਡਵੀਜ਼ਨ ਨੰਬਰ 5 ਵਿਚ ਦਰਜਾ ਦਰਜ ਕੀਤਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਕਈ ਵਾਰ ਸ਼ਿਕਾਇਤ ਮਿਲੀ ਸੀ ਜਿਸ ਵਿਚ ਅਧਿਕਾਰੀਆਂ ਨੇ ਕਾਰਵਾਈ ਕਰਨ ਵਾਸਤੇ ਕਿਹਾ ਸੀ।

ਪਰ ਕੋਚਰ ਮਾਰਕੀਟ ਦੇ ਚੌਂਕੀ ਇੰਚਾਰਜ ਅਤੇ ਸੀ ਆਈ ਸਟਾਫ ਵਾਲੇ ਜਿਹਨਾਂ ਦੇ ਅਧਿਕਾਰ ਖੇਤਰ ਵਿਚ ਇਹ ਏਰੀਆ ਆਉਂਦਾ ਹੈ, ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੁਲਿਸ ਕਮਿਸ਼ਨਰ ਨੇ ਸੀ ਆਈ ਏ ਇੰਚਾਰਜ ਰਾਜੇਸ਼ ਕੁਮਾਰ ਤੇ ਚੌਂਕੀ ਕੋਛੜ ਮਾਰਕੀਟ ਇੰਚਾਰਜ ਏ ਐਸ ਆਈ ਭੀਸ਼ਣ ਦੇਵ ਨੂੰ ਸਸਪੈਂਡ ਕਰ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਮ ਰਹੀਮ ਨੇ ਕਿਹਾ, ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਵਾ ਲਓ, ਬਾਕੀ ਦੀਆਂ ਗੱਲਾਂ ਫੇਰ ਕਰਦੇ ਰਿਹੋ

ਸਿਹਤ ਵਿਭਾਗ ਨੇ ਦਫਤਰੀ ਸਮੇਂ ਦੌਰਾਨ ਪਾਰਟੀਆਂ ਤੇ ਹੋਰ ਪ੍ਰੋਗਰਾਮ ਕਰਨ ‘ਤੇ ਲਾਈ ਰੋਕ