ਚੰਡੀਗੜ੍ਹ ਬਾਰਡਰ ‘ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪ, ਪੁਲਿਸ ਦੇ 13 ਮੁਲਾਜ਼ਮ ਜ਼ਖਮੀ, ਅੱਜ ਫੇਰ ਕੂਚ ਕਰੇਗਾ ਜਥਾ

ਮੋਹਾਲੀ, 9 ਫਰਵਰੀ 2023 – ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਨਾਲ ਹੋਈ ਹਿੰਸਕ ਝੜਪ ਵਿਚ ਪੁਲਿਸ ਦੇ 13 ਮੁਲਾਜ਼ਮ ਜ਼ਖ਼ਮੀ ਹੋਏ ਹਨ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਉਹ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਕਰੇਗੀ। ਪੁਲਿਸ ਨੇ ਮੋਰਚੇ ਦੇ ਉਹਨਾਂ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜਿਹਨਾਂ ਨੇ ਪਥਰਾਅ ਕੀਤਾ ਹੈ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਮੋਰਚੇ ਦੇ ਆਗੂਆਂ ਨੇ ਹੀ ਪਥਰਾਅ ਸ਼ੁਰੂ ਕੀਤਾ ਜਿਸਦੀ ਵੀਡੀਓ ਵੀ ਪੁਲਿਸ ਨੇ ਜਾਰੀ ਕੀਤੀ ਹੈ। DGP ਚੰਡੀਗੜ੍ਹ ਦਾ ਦੋਸ਼ ਹੈ ਕੇ ਕੌਮੀ ਇਨਸਾਫ਼ ਮੋਰਚੇ ਦੇ ਸਮਰਥਕਾਂ ਨੇ Chd Police ਤੇ ਕੀਤਾ ਕਿਰਪਾਨਾਂ ਤੇ ਹਥਿਆਰਾਂ ਨਾਲ ਹਮਲਾ -ਭੰਨ-ਤੋੜ ਤੇ ਹਿੰਸਾ ਕੀਤੀ। ਹਿੰਸਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ।

ਕੱਲ੍ਹ ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਅਤੇ ਚੰਡੀਗੜ੍ਹ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਅੱਜ 9 ਫਰਵਰੀ ਨੂੰ ਫਿਰ ਤੋਂ ਮੋਰਚੇ ਦਾ 31 ਮੈਂਬਰੀ ਮੋਰਚਾ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਰਵਾਨਾਹੋਵੇਗਾ। ਮੋਰਚੇ ਨੇ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਨੇ ਅੱਗੇ ਜਾਣ ਤੋਂ ਰੋਕਿਆ ਤਾਂ ਜੱਥਾ ਉਥੇ ਹੀ ਬੈਠ ਜਾਵੇਗਾ ਅਤੇ ਪਾਠ ਕਰੇਗਾ।

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕੌਮੀ ਇਨਾਸਾਫ ਮੋਰਚੇ ਵੱਲੋਂ ਮੋਹਾਲੀ ਵਿਖੇ ਧਰਨਾ ਲਾਇਆ ਹੋਇਆ ਹੈ। ਬੀਤੇ ਤਿੰਨ ਦਿਨਾਂ ਤੋਂ ਮੋਰਚੇ ਵੱਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿਸ ਤਹਿਤ ਬੀਤੇ ਦਿਨ ਵੀ 100 ਲੋਕਾਂ ਦੇ ਜਥੇ ਨੇ ਚੰਡੀਗੜ੍ਹ ‘ਚ ਮੁੱਖ ਮੰਤਰੀ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ। ਪੁਲਿਸ ਵੱਲੋਂ ਇਹਨਾਂ ਪ੍ਰਦਰਸ਼ਕਾਰੀਆਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ।

ਇਸ ਦੇ ਬਾਵਜੂਦ ਜਦੋਂ ਪ੍ਰਦਰਸ਼ਨਕਾਰੀਆਂ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਥੋੜ੍ਹੇ ਟਕਰਾਅ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਾਕਾ ਛੱਡ ਕੇ ਪਿੱਛੇ ਭੱਜ ਗਈ। ਮੁਜ਼ਾਹਰਾਕਾਰੀਆਂ ਦੀ ਅਗਵਾਈ ਕਿਰਪਾਨਾਂ ਨਾਲ ਲੈਸ ਨਹਿੰਗ ਸਿੰਘ ਕਰ ਰਹੇ ਸਨ। ਕੁਝ ਪੁਲਿਸ ਕਰਮੀਆਂ ਦੇ ਸੱਟਾਂ ਵੀ ਲੱਗੀਆਂ।

ਦੂਜੇ ਪਾਸੇ ਪੁਲਿਸ ਵੱਲੋਂ ਵਾਟਰ ਕੈਨਨ ਅਤੇ ਪਥਰਾਅ ਕਰਨ ਤੋਂ ਬਾਅਦ ਗੁੱਸੇ ਵਿੱਚ ਆਏ ਮੁਜ਼ਾਹਰਾਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਇੱਕ ਵਾਰ ਨਾਕਾ ਤੋੜ ਕੇ ਅੱਗੇ ਵਧ ਗਏ। ਪਰ ਮੋਰਚੇ ਦੀ ਲੀਡਰਸ਼ਿਪ ਨੇ ਉਨ੍ਹਾਂ ਵਾਪਸ ਮੁੜਨ ਦੀ ਅਪੀਲ ਕੀਤੀ ਤਾਂ ਉਹ ਵਾਪਸ ਆ ਕੇ ਮੋਰਚੇ ਵਾਲੀ ਥਾਂ ‘ਤੇ ਪਰਤ ਆਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੁਰਕੀ-ਸੀਰੀਆ ‘ਚ ਭੂਚਾਲ ਕਾਰਨ ਜਾ+ਨ ਗਵਾਉਣ ਵਾਲਿਆਂ ਦੀ ਗਿਣਤੀ ਹੋਈ 15 ਹਜ਼ਾਰ ਤੋਂ ਪਾਰ, 63 ਹਜ਼ਾਰ ਦੇ ਕਰੀਬ ਜ਼ਖ਼ਮੀ

ਰਾਹੁਲ ਗਾਂਧੀ ਨੇ BJP ‘ਤੇ ਲਾਏ ਇਲਜ਼ਾਮ, ਕਿਹਾ PM ਮੋਦੀ ਗੌਤਮ ਅਡਾਨੀ ਨੂੰ ਬਚਾ ਰਹੇ, ਜਾਂਚ ਦੀ ਗੱਲ ਨਹੀਂ ਕੀਤੀ