ਚੱਲਦੀ ਸਕੂਲ ਵੈਨ ‘ਚੋਂ ਡਿੱਗੀ ਬੱਚੀ, ਡਰਾਈਵਰ ਨੂੰ ਨਹੀਂ ਲੱਗਾ ਪਤਾ, ਪੜ੍ਹੋ ਪੂਰੀ ਖ਼ਬਰ

ਬਠਿੰਡਾ, 10 ਫਰਵਰੀ 2023 – ਬਠਿੰਡਾ ਵਿੱਚ ਚੱਲਦੀ ਸਕੂਲ ਵੈਨ ਤੋਂ ਇੱਕ ਬੱਚੀ ਡਿੱਗੀ। ਸ਼ੁਕਰ ਹੈ ਕਿ ਪਿੱਛੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਵੀਰਵਾਰ ਨੂੰ ਪਿੰਡ ਕੋਠਾ ਗੁਰੂ ‘ਚ ਇਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਇਕ ਲੜਕੀ ਸੜਕ ‘ਤੇ ਡਿੱਗ ਗਈ। ਡਰਾਈਵਰ ਨੂੰ ਲੜਕੀ ਦੇ ਡਿੱਗਣ ਬਾਰੇ ਪਤਾ ਨਹੀਂ ਲੱਗਾ। ਉਹ ਵੈਨ ਚਲਾਉਂਦਾ ਰਿਹਾ। ਇਸ ਦੌਰਾਨ ਸੜਕ ‘ਤੇ ਡਿੱਗੀ ਲੜਕੀ ਖੁਦ ਹੀ ਉੱਠ ਕੇ ਵੈਨ ਦੇ ਪਿੱਛੇ ਭੱਜੀ।

ਉਸ ਨੂੰ ਦੌੜਦਾ ਦੇਖ ਕੇ ਵੈਨ ‘ਚ ਬੈਠੇ ਬੱਚਿਆਂ ਨੇ ਡਰਾਈਵਰ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਨੇ ਵੈਨ ਨੂੰ ਰੋਕਿਆ ਅਤੇ ਫਿਰ ਉਸ ਨੂੰ ਬੈਠਾਇਆ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਬੱਚਿਆਂ ਦੇ ਬੈਠਣ ਦੀ ਸਮਰੱਥਾ 7 ਤੋਂ 8 ਹੈ ਪਰ ਡਰਾਈਵਰ ਨੇ ਇਸ ਵਿੱਚ 10 ਤੋਂ ਵੱਧ ਬੱਚੇ ਬਿਠਾਏ ਹੋਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਮਰਜੀਤ ਬੈਂਸ ਅੱਜ ਆਏਗਾ ਜੇਲ੍ਹ ‘ਚੋਂ ਬਾਹਰ: ਲੁਧਿਆਣਾ ‘ਚ ਹੋਵੇਗਾ ਸਵਾਗਤ

ਸਾਬਕਾ ਕੈਬਨਿਟ ਮੰਤਰੀ ਧਰਮਸੋਤ ਨੂੰ ਅਦਾਲਤ ਨੇ ਨਿਆਇਕ ਹਿਰਾਸਤ ‘ਚ ਭੇਜਿਆ