ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ

  • ਅੰਤਿਮ ਸਮੇਂ ‘ਚ ਬਦਲਿਆ ਗਿਆ ਵਿਆਹ ਦਾ ਸਥਾਨ
  • ਬਾਬਾ ਬਕਾਲਾ ਨੇੜੇ ਗੁਰੂਘਰ ਵਿਖੇ ਹੋਇਆ ਆਨੰਦ ਕਾਰਜ

ਬਾਬਾ ਬਕਾਲਾ, 10 ਫਰਵਰੀ 2023 – ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਸ ਨੇ ਇੰਗਲੈਂਡ ਦੀ ਪਰਵਾਸੀ ਭਾਰਤੀ ਕਿਰਨਦੀਪ ਕੌਰ ਨਾਲ ਵਿਆਹ ਕਰਵਾ ਲਿਆ ਹੈ। ਆਨੰਦ ਕਾਰਜ ਲਈ ਸਭ ਤੋਂ ਪਹਿਲਾ ਸਥਾਨ ਫਤਿਹਪੁਰ ਦੋਨਾਂ, ਜਲੰਧਰ ਵਿਖੇ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ ਵਿਖੇ ਨਿਸ਼ਚਿਤ ਕੀਤਾ ਗਿਆ।

ਪਰ ਆਖਰੀ ਸਮੇਂ ‘ਤੇ ਵਿਆਹ ਦਾ ਸਥਾਨ ਬਦਲ ਦਿੱਤਾ ਗਿਆ। ਇੰਗਲੈਂਡ ਤੋਂ ਆਈ ਕਿਰਨਦੀਪ ਅਤੇ ਉਸਦਾ ਪਰਿਵਾਰ ਸਵੇਰੇ ਚਾਰ ਵਜੇ ਪਿੰਡ ਕੁਲਾਰਾਂ ਤੋਂ ਗੁਰੂਘਰ ਫਤਿਹਪੁਰ ਵੱਲ ਜਾਣ ਦੀ ਬਜਾਏ ਬਾਬਾ ਬਕਾਲਾ ਲਈ ਰਵਾਨਾ ਹੋ ਗਏ। ਦੋਵਾਂ ਦਾ ਵਿਆਹ ਅੱਜ ਬਾਬਾ ਬਕਾਲਾ ਨੇੜਲੇ ਪਿੰਡ ਜੱਲੂਪੁਰ ਖੇੜਾ ਦੇ ਗੁਰੂਘਰ ਵਿਖੇ ਹੋਇਆ।

ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਗੁਰੂਘਰ ਦੇ ਪ੍ਰਬੰਧਕਾਂ ਤੋਂ ਲੈ ਕੇ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਨਜ਼ਦੀਕੀਆਂ ਤੱਕ ਕਿਸੇ ਨੇ ਕੁਝ ਵੀ ਨਹੀਂ ਦੱਸਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਕੈਬਨਿਟ ਮੰਤਰੀ ਧਰਮਸੋਤ ਨੂੰ ਅਦਾਲਤ ਨੇ ਨਿਆਇਕ ਹਿਰਾਸਤ ‘ਚ ਭੇਜਿਆ

ਸਾਬਕਾ ਜੱਜ ਗੁਰਪਾਲ ਸਿੰਘ ਨੇ ਗੱਡੀ ਹੇਠ ਆ ਕੀਤੀ ਖੁ+ਦਕੁਸ਼ੀ