ਲੁਟੇਰਿਆਂ ਨੇ ਸਿਰਫ 300 ਰੁਪਏ ਲਈ ਕੀਤਾ ਇੱਕ ਪ੍ਰਵਾਸੀ ਨੌਜਵਾਨ ਦਾ ਕ+ਤ+ਲ

ਜਲੰਧਰ, 10 ਫਰਵਰੀ 2023 – ਇਸ ਸਮੇਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਿਰਫ 300 ਰੁਪਏ ਲਈ ਇੱਕ ਪ੍ਰਵਾਸੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਲੁਟੇਰੇ ਇੰਨੇ ਨਿਡਰ ਹੋ ਗਏ ਹਨ ਕਿ ਹੁਣ ਦੋ ਰਾਤਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਲੁਟੇਰੇ ਪੈਦਲ ਆਉਂਦੇ ਹਨ ਅਤੇ ਅਜਿਹੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਉਥੋਂ ਭੱਜ ਜਾਂਦੇ ਹਨ।

ਬੀਤੀ ਰਾਤ ਦੋਮੋਰੀਆ ਪੁਲ ਨੇੜੇ 3 ਪ੍ਰਵਾਸੀ ਨੌਜਵਾਨਾਂ ਨੂੰ 2 ਨੌਜਵਾਨਾਂ ਨੂੰ ਘੇਰ ਕੇ ਪਹਿਲਾਂ ਲੁੱਟ-ਖੋਹ ਕੀਤੀ ਅਤੇ ਬਾਅਦ ‘ਚ ਜਦੋਂ ਇਕ ਪ੍ਰਵਾਸੀ ਨੌਜਵਾਨ ਦੀ ਲੁਟੇਰਿਆਂ ਨਾਲ ਧੱਕਾ-ਮੁੱਕੀ ਹੋਈ ਤਾਂ ਲੁਟੇਰੇ ਉਸ ਦੇ ਪੇਟ ‘ਚ ਚਾਕੂ ਮਾਰ ਕੇ ਫਰਾਰ ਹੋ ਗਏ।

ਮ੍ਰਿਤਕ ਪ੍ਰਵੀਨ ਸ਼ੁਕਲਾ ਦੇ ਚਚੇਰੇ ਭਰਾ ਲਾਲੂ ਯਾਦਵ ਨੇ ਦੱਸਿਆ ਕਿ ਉਹ ਰਾਤ ਕਰੀਬ 10:50 ਵਜੇ ਗੋਂਡਾ ਜ਼ਿਲ੍ਹੇ ਤੋਂ ਜਲੰਧਰ ਪਹੁੰਚੇ ਸੀ। ਜਿਸ ਤੋਂ ਬਾਅਦ 10 ਮਿੰਟ ਉੱਥੇ ਆਰਾਮ ਕੀਤਾ ਅਤੇ ਫਿਰ ਪਟੇਲ ਚੌਂਕੀ ਲਈ ਪੈਦਲ ਰਵਾਨਾ ਹੋ ਗਏ। ਜਦੋਂ ਦੋਮੋਰੀਆ ਪੁਲ ਨੇੜੇ ਪੁੱਜੇ ਤਾਂ ਉਹਨਾਂ ਨੂੰ ਦੋ ਨੌਜਵਾਨਾਂ ਨੇ ਘੇਰ ਲਿਆ, ਪਹਿਲਾਂ ਤਾਂ ਉਨ੍ਹਾਂ ਨੇ ਉਹਨਾਂ ਤੋਂ ਨਸ਼ੇ ਦੀ ਮੰਗ ਕੀਤੀ ਪਰ ਜਦੋਂ ਉਸ ਨੇ ਕਿਹਾ ਕਿ ਅਸੀਂ ਨਸ਼ਾ ਨਹੀਂ ਕਰਦੇ ਤਾਂ ਉਨ੍ਹਾਂ ਸਾਡਾ ਬੈਗ ਖੋਹ ਲਿਆ, ਜਿਸ ਤੋਂ ਬਾਅਦ ਜਦੋਂ ਪ੍ਰਵੀਨ ਸ਼ੁਕਲਾ ਨੇ ਉਨ੍ਹਾਂ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ‘ਚੋਂ ਇਕ ਨੌਜਵਾਨ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰ ਨਾਲ ਪੇਟ ‘ਚ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਵੀਨ ਦੇ ਦੋ ਹੋਰ ਸਾਥੀਆਂ ਨੇ ਰੇਲਵੇ ਸਟੇਸ਼ਨ ਦੀ ਸਾਈਡ ਤੋਂ ਆ ਰਹੇ ਇੱਕ ਵਾਹਨ ਨੂੰ ਰੋਕਣ ਦਾ ਇਸ਼ਾਰਾ ਕੀਤਾ। ਜਦੋਂ ਕਾਰ ਚਾਲਕ ਕਾਰ ਨੂੰ ਰੋਕ ਕੇ ਬਾਹਰ ਆਇਆ ਤਾਂ ਲੁਟੇਰੇ ਉਨ੍ਹਾਂ ਨੂੰ ਦੇਖ ਕੇ ਉਥੋਂ ਭੱਜ ਗਏ। ਜਿਸ ਤੋਂ ਬਾਅਦ ਪ੍ਰਵੀਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਇਸੇ ਸਬੰਧੀ ਜਦੋਂ ਥਾਣਾ ਤਿੰਨ ਦੇ ਇੰਚਾਰਜ ਕਮਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਰਾਤ ਸਮੇਂ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ। ਉਕਤ ਨੌਜਵਾਨਾਂ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਲੁੱਟ ਦੀ ਨੀਅਤ ਨਾਲ ਘੇਰਿਆ ਸੀ, ਜਿਸ ਤੋਂ ਬਾਅਦ ਜਦੋਂ ਪ੍ਰਵੀਨ ਸ਼ਰਮਾ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ‘ਤੇ ਚਾਕੂ ਨਾਲ ਵਾਰ ਕਰ ਦਿੱਤਾ ਗਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲ੍ਹਣ ਲਈ CM ਮਾਨ ਨੇ ਧਰਨੇ ‘ਤੇ ਬੈਠੇ ਲੋਕਾਂ ਨੂੰ ਕੀਤੀ ਅਪੀਲ, ਕਿਹਾ ਜਲਦ ਮਿਲੇਗਾ ਇਨਸਾਫ

ਇਨਸਾਫ਼ ਮਾਰਚ ਤੋਂ ਪਹਿਲਾਂ ਪੁਲਿਸ ਵੱਲੋਂ ਬਰਜਿੰਦਰ ਪਰਵਾਨਾ ਨਜ਼ਰਬੰਦ: ਪਰਿਵਾਰਕ ਮੈਂਬਰਾਂ ਦੇ ਫ਼ੋਨ ਵੀ ਜ਼ਬਤ