ਪਟਿਆਲਾ ‘ਚ ਸਕਾਰਪੀਓ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਮ੍ਰਿਤਕ ਦਾ ਸਿਰ ਧੜ ਤੋਂ ਹੋਇਆ ਵੱਖ

ਪਟਿਆਲਾ, 11 ਫਰਵਰੀ 2023 – ਪਟਿਆਲਾ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਹੋਰ ਕਾਰ ਨਾਲ ਦੌੜ ਲੈ ਰਹੀ ਸਕਾਰਪੀਓ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਈਕਲ ਸਵਾਰ ਦਾ ਸਿਰ ਗਰਦਨ ਤੋਂ ਵੱਖ ਹੋ ਗਿਆ।

ਉਸਦਾ ਸਿਰ ਸਕਾਰਪੀਓ ਦੇ ਸ਼ੀਸ਼ੇ ਨਾਲ ਟਕਰਾ ਗਿਆ। ਇਸ ਦੇ ਬਾਵਜੂਦ ਨੌਜਵਾਨ ਨੇ ਕਾਰ ਨਹੀਂ ਰੋਕੀ। ਉਸ ਨੇ ਕਾਰ ਦੀ ਨੰਬਰ ਪਲੇਟ ਤੋੜ ਕੇ ਕਾਰ ਲੁਕਾ ਦਿੱਤੀ। ਨੌਜਵਾਨ ਦਾ ਕੱਟਿਆ ਹੋਇਆ ਸਿਰ ਨਾ ਮਿਲਣ ਕਾਰਨ ਉਸ ਦਾ ਸਸਕਾਰ ਨਹੀਂ ਕੀਤਾ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਪੁਲੀਸ ਕੋਲ ਗੇੜੇ ਮਾਰ ਰਹੇ ਹਨ।

ਪੁਲੀਸ ਦੀ ਮੁੱਢਲੀ ਪੜਤਾਲ ਅਨੁਸਾਰ ਪਟਿਆਲਾ ਦੇ ਤਫਜਲਪੁਰਾ ਦਾ ਰਹਿਣ ਵਾਲਾ ਨਵਦੀਪ ਕੁਮਾਰ (42) ਰਾਤ ਕਰੀਬ 10.15 ਵਜੇ ਘਰ ਪਰਤ ਰਿਹਾ ਸੀ। ਉਹ ਪਾਰਟੀਆਂ ਵਿਚ ਕੌਫੀ ਦੇ ਸਟਾਲ ਲਗਾਉਂਦਾ ਸੀ। ਰਾਤ ਨੂੰ ਵੀ ਉਹ ਆਪਣੇ ਸਾਈਕਲ ‘ਤੇ ਕੌਫੀ ਮਸ਼ੀਨ ਲੱਦ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਨਾਭਾ ਰੋਡ ’ਤੇ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਨੌਜਵਾਨ ਦਾ ਧੜ ਉੱਥੇ ਹੀ ਪਿਆ ਸੀ ਪਰ ਸਿਰ ਗਾਇਬ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਹਰਕਤ ‘ਚ ਆ ਗਈ। ਪੁਲਿਸ ਨੂੰ ਸੜਕ ‘ਤੇ ਖੂਨ ਅਤੇ ਟਾਇਰ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦਾ ਪਿੱਛਾ ਕਰਦੇ ਹੋਏ ਪੁਲਸ ਹਾਦਸੇ ਵਾਲੀ ਥਾਂ ਤੋਂ ਹਰਜਿੰਦਰ ਨਗਰ ਪਹੁੰਚੀ। ਜਿੱਥੇ ਪੁਲਿਸ ਨੂੰ ਸਕਾਰਪੀਓ ਖੜੀ ਮਿਲੀ। ਉਸ ਦੀ ਨੰਬਰ ਪਲੇਟ ਟੁੱਟੀ ਹੋਈ ਸੀ। ਚੈਸੀ ਨੰਬਰ ਦੇ ਜ਼ਰੀਏ ਪੁਲਸ ਮਾਲਕ ਦਾ ਪਤਾ ਲਗਾ ਕੇ ਉਸ ਦੇ ਘਰ ਪਹੁੰਚ ਗਈ।

ਜਾਂਚ ਦੌਰਾਨ ਪਤਾ ਲੱਗਾ ਕਿ ਸੁਖਮਨ ਸਿੰਘ ਵਾਸੀ ਸਿੱਧੂ ਕਲੋਨੀ ਪਟਿਆਲਾ ਸਕਾਰਪੀਓ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਸਮੇਂ ਸੁਖਮਨ ਗੱਡੀ ਚਲਾ ਰਿਹਾ ਸੀ। ਉਸ ਦੇ ਨਾਲ 2 ਹੋਰ ਲੜਕੇ ਸਨ। ਜੋ ਬਹੁਤ ਰੌਲਾ ਪਾ ਰਹੇ ਸਨ। ਉਸ ਨੇ ਵੀ ਉੱਚੀ ਆਵਾਜ਼ ਵਿਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਮੁਲਜ਼ਮਾਂ ਨੂੰ ਵੀ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੀ ਹੈ।

ਇਸ ਮਾਮਲੇ ‘ਚ ਮ੍ਰਿਤਕ ਨਵਦੀਪ ਦੇ ਭਰਾ ਸੰਜੀਵ ਨੇ ਦੱਸਿਆ ਕਿ ਦੋਸ਼ੀ ਬੋਲੈਰੋ ਅਤੇ ਸਕਾਰਪੀਓ ਵਿਚਕਾਰ ਰੇਸ ਕਰ ਰਹੇ ਸਨ। ਇਸ ਦੌਰਾਨ ਉਸ ਦੇ ਭਰਾ ਨਵਦੀਪ ਕੁਮਾਰ ਦੇ ਸਾਈਕਲ ਦੀ ਟੱਕਰ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਜਾਣਬੁੱਝ ਕੇ ਉਸ ਦੇ ਭਰਾ ਦਾ ਸਿਰ ਆਪਣੇ ਨਾਲ ਲੈ ਗਏ ਹਨ।

ਪਟਿਆਲਾ ਪੁਲੀਸ ਦੇ ਡੀਐਸਪੀ ਜਸਵਿੰਦਰ ਟਿਵਾਣਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਲੱਗਦਾ ਹੈ ਕਿ ਨਵਦੀਪ ਦਾ ਸਿਰ ਗੱਡੀ ਵਿੱਚ ਫਸ ਗਿਆ ਸੀ। ਜਿਸ ਨੂੰ ਨੌਜਵਾਨ ਨੇ ਬਾਅਦ ਵਿੱਚ ਕਿਤੇ ਸੁੱਟ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਪੁਲਿਸ ਨੇ ਘਟਨਾ ਦੀ ਫੁਟੇਜ ਵੀ ਹਾਸਲ ਕਰ ਲਈ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਿਰ ਦੀ ਭਾਲ ਕੀਤੀ ਜਾਵੇਗੀ। ਸੁਖਮਨ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬਾ ਸਰਕਾਰ ਵੱਲੋਂ ਹਰੇਕ ਸਾਲ ਕੱਢੀਆਂ ਜਾਣਗੀਆਂ ਅਧਿਆਪਕਾਂ ਦੀਆਂ ਅਸਾਮੀਆਂ : ਡਾ. ਬਲਬੀਰ ਸਿੰਘ

5.5 ਰੁਪਏ ਰੇਤਾ ਮਿਲਣ ਨਾਲ ਆਮ ਲੋਕਾਂ ਵਲੋਂ ਮਿਲ ਰਿਹਾ ਹੈ ਭਾਰੀ ਉਤਸ਼ਾਹ, ਮਾਈਨਿੰਗ ਵਿਭਾਗ ਟਰਾਲੀਆਂ ਲਈ ਬਣਾਇਆ ਰਸਤਾ