ਲੁਧਿਆਣਾ, 12 ਫਰਵਰੀ 2023 – ਲੁਧਿਆਣਾ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ। ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੇ ਪਿੰਡ ਕਾਕੋਵਾਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਮੁੱਖ ਗੇਟ ਦਾ ਤਾਲਾ ਕੱਟ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ। ਚੋਰਾਂ ਨੇ ਅਨਸਰਾਂ ਨੇ ਬਿਨਾਂ ਕਿਸੇ ਡਰ ਤੋਂ ਰਾਤ ਸਮੇਂ ਗੁਰਦੁਆਰਾ ਸਾਹਿਬ ਦੀ ਗੋਲਕ ਆਸਾਨੀ ਨਾਲ ਚੋਰੀ ਕਰ ਲਈ ਅਤੇ ਫਰਾਰ ਹੋ ਗਏ।
ਅਗਲੇ ਦਿਨ ਜਦੋਂ ਗੁਰਪਾਲ ਸਿੰਘ ਗੁਰਦੁਆਰਾ ਸਾਹਿਬ ਜਾਣ ਲੱਗਾ ਤਾਂ ਉਸ ਨੇ ਦੇਖਿਆ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਉਨ੍ਹਾਂ ਤੁਰੰਤ ਹੈੱਡ ਗ੍ਰੰਥੀ ਅਜਮੇਰ ਸਿੰਘ ਨੂੰ ਸੂਚਿਤ ਕੀਤਾ। ਸਮੂਹ ਕਮੇਟੀ ਮੈਂਬਰ ਮੌਕੇ ’ਤੇ ਪੁੱਜੇ। ਜਦੋਂ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਚੈੱਕ ਕੀਤੇ ਗਏ ਤਾਂ ਘਟਨਾ ਦਾ ਪਤਾ ਲੱਗਾ। ਬਦਮਾਸ਼ ਨੇ ਸਵੇਰੇ ਪੌਣੇ ਤਿੰਨ ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਸੀਸੀਟੀਵੀ ਦੇਖ ਕੇ ਕਮੇਟੀ ਮੈਂਬਰਾਂ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ। ਥਾਣਾ ਜੋਧੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਲਾਕੇ ਵਿੱਚ ਲੱਗੇ ਹੋਰ ਕੈਮਰਿਆਂ ਦੀ ਵੀ ਜਾਂਚ ਕੀਤੀ, ਜਿਸ ਕਾਰਨ ਮੁਲਜ਼ਮਾਂ ਦਾ ਜਲਦੀ ਪਤਾ ਲੱਗ ਗਿਆ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਾ ਵਾਸੀ ਏਕਤਾ ਕਲੋਨੀ ਅਤੇ ਸਾਹਿਲ ਨਾਥ, ਅਮਨ, ਸ਼ੇਖੂ ਵਾਸੀ ਪਿੰਡ ਖੁਵਾਜਕੇ ਵਜੋਂ ਹੋਈ ਹੈ। ਪੁਲੀਸ ਨੇ ਕ੍ਰਿਸ਼ਨ ਅਤੇ ਸਾਹਿਬ ਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।