ਜੇ ਪੰਜਾਬ ਵਿੱਚ ਲਾਅ ਆਰਡਰ ਵਧੀਆ ਹੈ ਫਿਰ CM ਮਾਨ ਨੇ ਆਪਣੀ ਪਤਨੀ ਦੀ ਸੁਰੱਖਿਆ ਕਿਉਂ ਵਧਾਈ ? – ਸਿੱਧੂ ਮੂਸੇਵਾਲੇ ਦੇ ਪਿਤਾ

  • ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਏਗਾ ਪਰਿਵਾਰ

ਮਾਨਸਾ, 12 ਫਰਵਰੀ 2023- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਸਦੇ ਪੁੱਤਰ ਦੇ ਕਤਲ ਨੂੰ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ, ਪਰ ਅਜੇ ਤੱਕ ਵੀ ਉਹ ਹਤਿਆਰਿਆ ਨੂੰ ਸਖਤ ਸਜਾ ਨਹੀਂ ਦਿੱਤੀ ਗਈ, ਜਿਸ ਬਲਤੇਜ ਪੰਨੂੰ ਨੇ ਸੁਰੱਖਿਆ ਲੀਕ ਕੀਤੀ ਅਜੇ ਤੱਕ ਸਰਕਾਰ ਨੇ ਉਸ ਤੋ ਕੋਈ ਪੁੱਛਗਿੱਛ ਨਹੀ ਕੀਤੀ ਪਤਾ ਨਹੀ ਕਿਉ?

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਲਾਅ ਆਰਡਰ ਵਧੀਆ ਹੈ ਫਿਰ ਆਪਣੀ ਪਤਨੀ ਨੂੰ ਕਿਉਂ 40 ਸੁਰੱਖਿਆ ਕਰਮਚਾਰੀ ਦਿੱਤੇ ਹਨ ਫਿਰ ਉਹ ਵੀ ਖੁਦ ਪੰਜਾਬ ਵਿੱਚ ਆਮ ਆਦਮੀ ਵਾਗ ਰਹਿਣ।

ਉਨ੍ਹਾਂ ਕਿਹਾ ਕਿ ਉਨ੍ਹਾ ਦੇ ਕੋਲ ਸਿੱਧੂ ਦੀ ਉਹ ਥਾਰ ਮੌਜੂਦ ਹੈ ਜਿਸ ਵਿੱਚ ਸਿੱਧੂ ਦਾ ਕਤਲ ਕੀਤਾ ਗਿਆ ਤੇ ਉਸਦਾ ਸੀਸ਼ਾ ਵੀ ਨਹੀ ਪਵਾਇਆ ਤੇ ਜੇ ਕਰ ਜਲਦ ਇਨਸਾਫ਼ ਨਾ ਮਿਲਿਆ ਤਾ ਉਹ ਇਸ ਗੱਡੀ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ ਤੇ ਘੁੰਮਣਗੇ ਤੇ ਸਿੱਧੂ ਦੀਆ ਉਹ ਤਸਵੀਰਾਂ ਲਗਾਉਣਗੇ, ਜਿਸ ਵਿੱਚ ਉਸਦੇ ਸਰੀਰ ਨੂੰ ਗੋਲੀਆਂ ਨਾਲ ਛੱਲਣੀ ਕੀਤਾ ਗਿਆ ਸੀ।

ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਵਿੱਚ ਨਹੀ ਰਹੇਗੀ ਉਨ੍ਹਾ ਕਿਹਾ ਕਿ ਪੰਜਾਬ ਦੇ ਇੱਕ ਜਰਨਲ ਦੇ ਐਸਟੈਟ ਨੇ ਪੋਸਟ ਪਾਕੇ ਲਿਆ ਕਿ ਟੋਪੀ ਵਾਲੇ ਵੀਬਕਿੱਲ ਹੁੰਦੇ ਨੇ ਪ੍ਰਿਆਵਰਤ ਵੀ ਟੋਪੀ ਵਾਲਾ ਸੀ ਇਸ ਤੋ ਇਲਾਵਾ ਉਹ ਕਹਿੰਦੇ ਹਨ ਕਿ ਬਲਕੌਰ ਸਿੰਘ ਦੇ ਸਟੰਟ ਪਏ ਹਨ ਤੇ ਮੇਂ ਤਾਂ ਪਹਿਲਾਂ ਠੀਕ ਸੀ ਪਰ 29 ਮਈ ਤੋ ਬਾਅਦ ਹੀ ਮੇਰੇ ਸਟੰਟ ਪਏ ਹਨ ਤੁਹਾਨੂੰ ਕੀ ਪਤਾ।

ਉਨ੍ਹਾਂ ਪੰਜਾਬ ਵਿੱਚ ਸਰਕਾਰ ਵੱਲੋ ਖੋਲੋ ਜਾ ਰਹੇ ਕਲੀਨਿਕਾ ਤੇ ਬੋਲਦੇ ਕਿਹਾ ਕਿ ਕਲੀਨਿਕਾ ਵਿੱਚ ਇਲਾਜ ਨਹੀ ਮਿਲਣਾ ਕਿਉਂਕਿ ਜਿਸ ਜਗਾ ਸਿੱਧੂ ਦਾ ਕਤਲ ਹੋਇਆ ਸੀ ਮਹਿਜ ਤਿੰਨ ਮਿੰਟ ਦਾ ਰਸਤਾ ਸੀ ਪਰ 35 ਗੋਲੀਆਂ ਲੱਗਣ ਦੇ ਬਾਵਜੂਦ ਸਿੱਧੂ ਨਹੀ ਬਚਿਆ ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਸਿੱਧੂ ਦੀ ਬਰਸ਼ੀ ਮਨਾ ਰਹੇ ਹਾਂ ਤੁਸੀ ਜਰੂਰ ਆਉਣਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਪਟਿਆਲਾ ਹੈਰੀਟੇਜ ਫੈਸਟੀਵਲ-2023’: ਸ਼ਹਿਰ ਦੀ ਵਿਰਾਸਤ ਦੀ ਸੰਭਾਂਲ ਕਰੇਗੀ ਭਗਵੰਤ ਮਾਨ ਸਰਕਾਰ – ਪਠਾਣਮਾਜਰਾ

ਇਸ ਵਰ੍ਹੇ 6116 ਪਸ਼ੂ ਪਾਲਕਾਂ ਅਤੇ ਕਿਸਾਨਾਂ ਨੇ ਐਡਵਾਂਸ ਡੇਅਰੀ ਫ਼ਾਰਮਿੰਗ ਸਿਖਲਾਈ ਪ੍ਰਾਪਤ ਕੀਤੀ: ਲਾਲਜੀਤ ਭੁੱਲਰ