ਨਵੀਂ ਦਿੱਲੀ, 14 ਫਰਵਰੀ 2023 – ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਪ੍ਰਸ਼ਾਸਨਿਕ ਅਧਿਕਾਰੀ ਡਾ. ਸਨਾ ਰਾਮਚੰਦ ਗੁਲਵਾਨੀ ਨੇ ਪੰਜਾਬ ਸੂਬੇ ’ਚ ਹਸਨ ਅਬਦਾਲ ਸ਼ਹਿਰ ਦੀ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਦੇ ਰੂਪ ’ਚ ਅਹੁਦਾ ਸੰਭਾਲ ਲਿਆ ਹੈ। ਉਹ ਸੈਂਟਰਲ ਸੁਪੀਰੀਅਰ ਸਰਵਿਸਿਜ਼ (ਸੀਐੱਸਐੱਸ) ਪ੍ਰੀਖਿਆ 2020 ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (ਪੀਏਐੱਸ) ’ਚ ਸ਼ਾਮਲ ਹੋਈ ਸੀ।
ਉਸ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ’ਚ ਪ੍ਰੀਖਿਆ ਪਾਸ ਕੀਤੀ। ਉਹ ਸਿੰਧ ਸੂਬੇ ਦੇ ਸ਼ਿਕਾਰਪੁਰ ਸ਼ਹਿਰ ’ਚ ਜੰਮੀ-ਪਲੀ। ਸੀਐੱਸਐੱਸ ਪ੍ਰੀਖਿਆ ਪਾਸ ਕਰਨ ਤੋਂ ਪਹਿਲਾਂ ਉਸ ਨੇ ਮੈਡੀਕਲ ਦੀ ਵੀ ਪੜ੍ਹਾਈ ਕੀਤੀ ਤੇ ਡਾਕਟਰ ਬਣੀ।
ਡਾਕਟਰ ਸਨਾ ਰਾਮਚੰਦ ਗੁਲਵਾਨੀ (27) ਸੈਂਟਰਲ ਸੁਪੀਰੀਅਰ ਸਰਵਿਸਿਜ਼ (CSS) ਪ੍ਰੀਖਿਆ 2020 ਨੂੰ ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (PAS) ਵਿੱਚ ਸ਼ਾਮਲ ਹੋ ਗਈ। ਡਾਨ ਅਖਬਾਰ ਦੀ ਖਬਰ ਅਨੁਸਾਰ ਉਸਨੇ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਕਸਬੇ ਦੇ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲ ਲਿਆ ਹੈ।

