ਇੱਕ ਹੋਰ ਬੰਦੀ ਸਿੰਘ ਜੇਲ੍ਹ ਤੋਂ ਆਇਆ ਬਾਹਰ

ਚੰਡੀਗੜ੍ਹ, 16 ਫਰਵਰੀ 2023 – ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦੇ ਚੱਲ ਰਹੇ ਸੰਘਰਸ਼ ਦੌਰਾਨ ਇੱਕ ਹੋਰ ਬੰਦੀ ਸਿੰਘ ਨੂੰ ਪੈਰੋਲ ਮਿਲ ਗਈ ਹੈ। ਹੁਣ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਚੰਡੀਗੜ੍ਹ ਦੀ ਬੁੜੇਲ ਜੇਲ੍ਹ ਵਿਚੋਂ 28 ਦਿਨਾਂ ਦੀ ਪੈਰੋਲ ਮਿਲ ਗਈ ਹੈ।

ਜ਼ਿਕਰਯੋਗ ਹੈ ਉਨ੍ਹਾਂ ਨੂੰ 2013 ‘ਚ ਪਹਿਲੀ ਵਾਰ ਓਦੋਂ ਪੈਰੋਲ ਮਿਲਣੀ ਸ਼ੁਰੂ ਹੋਈ ਜਦੋਂ ਭਾਈ ਗੁਰਬਖਸ਼ ਸਿੰਘ ਵੱਲੋਂ ਮਰਨ ਵਰਤ ਰੱਖ ਕੇ ਮੋਰਚਾ ਲਗਾਇਆ ਗਿਆ ਸੀ। ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਅਤੇ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਪਹੁੰਚ ਕੇ ਭਾਈ ਗੁਰਮੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਐਡਵੋਕੇਟ ਦਿਲਸ਼ੇਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਉਨ੍ਹਾਂ ਨੂੰ ਜੇਲ੍ਹ ਬਾਹਰੋਂ ਲੈਣ ਲਈ ਪੁੱਜੇ।

ਦੱਸ ਦਈਏ ਕਿ ਇਹ ਪੈਰੋਲ ਦੀ ਰਿਹਾਈ ਦੇਰ ਸ਼ਾਮ ਹੋਈ ਅਤੇ ਭਾਈ ਗੁਰਮੀਤ ਸਿੰਘ 7 ਵਜੇ ਗੁਰੂ ਘਰ ਪੁੱਜੇ। 8 ਵਜੇ ਪਟਿਆਲੇ ਤੋਂ ਉਨ੍ਹਾਂ ਦੇ ਬਜ਼ੁਰਗ ਮਾਤਾ ਜੀ ਲੈਣ ਲਈ ਪਹੁੰਚੇ ਤਾਂ ਮਾਂ ਪੁੱਤ ਦੀ ਮਿਲਣੀ ਬਹੁਤ ਭਾਵੁਕਤਾ ਵਾਲੀ ਸੀ। ਜਿਕਰਯੋਗ ਹੈ ਕਿ ਮੌਜੂਦਾ ਸਰਕਾਰ ਵੱਲੋਂ 2 ਵਾਰ ਭਾਈ ਗੁਰਮੀਤ ਸਿੰਘ ਜੀ ਦੀ ਪੈਰੋਲ ਰੱਦ ਕਰ ਦਿੱਤੀ ਗਈ ਸੀ।

ਇਸ ਤੋਂ ਪਹਿਲਾਂ ਪਿਛਲੇ 32 ਸਾਲਾ ਤੋਂ ਜੇਲ੍ਹ ਕੱਟ ਰਹੇ ਪਹਿਲਾਂ ਕਰਨਾਟਕ ਦੀ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤੇ ਗਏ ਭਾਈ ਗੁਰਦੀਪ ਸਿੰਘ ਖੈੜਾ ਨੂੰ 2 ਮਹੀਨੇ ਦੀ ਪੈਰੋਲ ਮਿਲੀ ਹੈ। ਗੁਰਦੀਪ ਸਿੰਘ ਖਹਿਰਾ ਨੂੰ 6 ਫਰਵਰੀ ਨੂੰ 8 ਹਫ਼ਤਿਆਂ ਦੀ ਪੈਰੋਲ ਦਿੱਤੀ ਗਈ ਹੈ। ਗੁਰਦੀਪ ਸਿੰਘ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਦਾ ਰਹਿਣ ਵਾਲਾ ਹੈ। ਉਸ ਉਤੇ ਦਿੱਲੀ ਦੇ ਬੰਬ ਧਮਾਕਿਆਂ ਦਾ ਦੋਸ਼ ਹੈ। ਉਸ ਨੂੰ 1990 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ 1991 ਵਿਚ ਗੁਰਦੀਪ ਖਹਿਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਿਊਜ਼ੀਲੈਂਡ ‘ਚ ਆਇਆ ਭੂਚਾਲ, 30 ਸੈਕਿੰਡ ਤੱਕ ਹਿੱਲਦੀਆਂ ਰਹੀਆਂ ਇਮਾਰਤਾਂ

10 ਐਸ ਐਸ ਪੀਜ਼ ਸਮੇਤ 13 ਪੁਲਿਸ ਅਫਸਰ ਬਦਲੇ