CM ਮਾਨ ਅੱਜ ਤੇਲੰਗਾਨਾ ਦੌਰੇ ਲਈ ਹੋਣਗੇ ਰਵਾਨਾ: ਡੈਮਾਂ ਦਾ ਕਰਨਗੇ ਮੁਆਇਨਾ

ਚੰਡੀਗੜ੍ਹ, 16 ਫਰਵਰੀ 2023 – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਤੇਲੰਗਾਨਾ ਦੌਰੇ ਲਈ ਰਵਾਨਾ ਹੋਣਗੇ। ਮਾਨ ਉਥੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਕਈ ਡੈਮਾਂ ਦਾ ਨਿਰੀਖਣ ਕਰਨਗੇ। ਇਸ ਤੋਂ ਇਲਾਵਾ ਮਾਨ ਪਾਣੀ ਦੀ ਸੰਭਾਲ ਅਤੇ ਹੋਰ ਵਿਕਲਪਾਂ ਬਾਰੇ ਵੀ ਜਾਣਕਾਰੀ ਲੈਣਗੇ।

ਪੰਜਾਬ ਸਰਕਾਰ ਵੱਲੋਂ 23-24 ਫਰਵਰੀ ਨੂੰ ਮੋਹਾਲੀ ਵਿਖੇ ਨਿਵੇਸ਼ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਦੇਸ਼-ਵਿਦੇਸ਼ ਦੇ ਪ੍ਰਮੁੱਖ ਕਾਰੋਬਾਰੀ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇਲੰਗਾਨਾ ਦੌਰੇ ‘ਤੇ ਜਾ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਕੁਝ ਪ੍ਰਾਜੈਕਟਾਂ ਲਈ ਇੱਥੋਂ ਦੇ ਮਾਹਿਰਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

10 ਐਸ ਐਸ ਪੀਜ਼ ਸਮੇਤ 13 ਪੁਲਿਸ ਅਫਸਰ ਬਦਲੇ

NIA ਨੇ ਗੈਂਗਸਟਰ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਸਿਰ ’ਤੇ ਰੱਖਿਆ 15 ਲੱਖ ਦਾ ਇਨਾਮ