NIA ਨੇ ਗੈਂਗਸਟਰ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਸਿਰ ’ਤੇ ਰੱਖਿਆ 15 ਲੱਖ ਦਾ ਇਨਾਮ

ਨਵੀਂ ਦਿੱਲੀ, 16 ਫਰਵਰੀ, 2023: ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਕੈਨੇਡਾ ਆਧਾਰਿਤ ਭਗੌੜੇ ਗੈਂਗਸਟਰ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਸਿਰ ’ਤੇ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਲੰਡਾ ਇਸ ਵੇਲੇ ਐਡਮੰਟਨ ਕੈਨੇਡਾ ਵਿਚ ਰਹਿੰਦਾ ਹੈ। ਐਨ ਆਈ ਏ ਨੇ ਪਿਛਲੇ ਸਾਲ 20 ਅਗਸਤ ਨੂੰ ਉਸਦੇ ਖਿਲਾਫ ਧਾਰਾ 120 ਬੀ, 121, 121 ਏ ਆਈ ਪੀ ਸੀ ਅਤੇ 17, 18, 18 ਬੀ ਤੇ 38 ਯੂ ਏ ਪੀ ਏ ਐਕਟ 1967 ਤਹਿਤ ਕੇਸ ਦਰਜ ਕੀਤਾ ਸੀ।

ਐਨਆਈਏ ਨੇ ਕਿਹਾ, ਲਖਬੀਰ ਨਾਲ ਸਬੰਧਤ ਜਾਣਕਾਰੀ ਦਿੱਲੀ ਵਿੱਚ ਐਨਆਈਏ ਹੈੱਡਕੁਆਰਟਰ ਨਾਲ 011-24368800 ‘ਤੇ ਕਾਲ ਕਰਕੇ ਜਾਂ ਵਟਸਐਪ ਅਤੇ ਟੈਲੀਗ੍ਰਾਮ ਦੁਆਰਾ +91-8585931100 ‘ਤੇ ਅਤੇ do.nia a@gov.in ‘ਤੇ ਮੇਲ ਕਰਕੇ ਸਾਂਝੀ ਕੀਤੀ ਜਾ ਸਕਦੀ ਹੈ। NIA ਦੇ ਚੰਡੀਗੜ੍ਹ ਦਫ਼ਤਰ ਨੂੰ 0172-2682900, 2682901 ‘ਤੇ ਕਾਲ ਕਰਕੇ, 7743002947 ‘ਤੇ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਅਤੇ info-chd.nia@gov.in ‘ਤੇ ਮੇਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਅੱਜ ਤੇਲੰਗਾਨਾ ਦੌਰੇ ਲਈ ਹੋਣਗੇ ਰਵਾਨਾ: ਡੈਮਾਂ ਦਾ ਕਰਨਗੇ ਮੁਆਇਨਾ

ਸਿੱਖਿਆ ਮੰਤਰੀ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਦਲਜਿੰਦਰ ਕੌਰ ਸਸਪੈਂਡ