ਲੁਧਿਆਣਾ, 16 ਫਰਵਰੀ 2023 – ਲੁਧਿਆਣਾ ਵਿੱਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥੀ ਲਾਇਬੇਰੀਆ ਤੋਂ ਭਾਰਤ ਪੜ੍ਹਨ ਲਈ ਆਈ ਸੀ। ਉਹ ਗੁਲਜ਼ਾਰ ਕਾਲਜ ਖੰਨਾ ਵਿੱਚ ਪੜ੍ਹਦੀ ਹੈ। ਇਕ ਹੋਰ ਵਿਦੇਸ਼ੀ ਵਿਦਿਆਰਥੀ ਨੇ ਉਸ ਨੂੰ ਫਲੈਟ ਵਿਚ ਪਨਾਹ ਦੇਣ ਦੇ ਬਹਾਨੇ ਉਸ ਨਾਲ ਬਲਾਤਕਾਰ ਕੀਤਾ। ਬਲਾਤਕਾਰ ਤੋਂ ਬਾਅਦ ਵਿਦਿਆਰਥਣ ਦਿੱਲੀ ਪਹੁੰਚੀ, ਜਿੱਥੇ ਉਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ।
ਜੀਰਾ ਨੰਬਰ ਐਫਆਈਆਰ ਦਿੱਲੀ ਤੋਂ ਖੰਨਾ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਦਿੱਲੀ ਪੁਲੀਸ ਨੇ ਖੰਨਾ ਪੁਲੀਸ ਨੂੰ ਵਿਦੇਸ਼ੀ ਵਿਦਿਆਰਥੀ ਨੂੰ ਮੌਕੇ ’ਤੇ ਲੈ ਜਾਣ ਲਈ ਕਿਹਾ। ਇਸ ਤੋਂ ਬਾਅਦ ਵਿਦਿਆਰਥਣ ਦੇ ਕਹਿਣ ‘ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਵਿਦਿਆਰਥਣ ਦੇ ਮੁਤਾਬਕ ਦੋਸ਼ੀ ਵਿਦਿਆਰਥੀ ਨੇ ਉਸ ਨੂੰ ਵਰਗਲਾ ਕੇ ਆਪਣੇ ਫਲੈਟ ‘ਤੇ ਬੁਲਾਇਆ। ਮੁਲਜ਼ਮ ਉਸ ਨੂੰ ਜ਼ਬਰਦਸਤੀ ਫਲੈਟ ਵਿੱਚ ਲੈ ਗਿਆ ਤੇ ਉਸ ਨਾਲ ਰੇਪ ਕੀਤਾ। ਇੱਥੇ ਉਸ ਨੇ ਇਸ ਗੱਲ ਦਾ ਕਿਸੇ ਨੂੰ ਜ਼ਿਕਰ ਨਾ ਕਰਨ ਦੀ ਧਮਕੀ ਦਿੱਤੀ। ਪੁਲੀਸ ਮੁਲਜ਼ਮ ਵਿਦਿਆਰਥੀ ਬਾਰੇ ਕਾਲਜ ਪ੍ਰਬੰਧਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

