ਦੋਸਤ ਨੇ ਹੀ ਕੀਤਾ ਦੋਸਤ ਦਾ ਗੋਲੀਆਂ ਮਾਰ ਕੇ ਕ+ਤ+ਲ, ਖੇਡ ਮੇਲੇ ਦੌਰਾਨ ਹੋਈ ਸੀ ਦੋਵਾਂ ‘ਚ ਲੜਾਈ

ਸੁਨਾਲ, 17 ਫਰਵਰੀ 2023 – ਸੁਨਾਮ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਦੋਸਤ ‘ਤੇ ਹੀ ਕਤਲ ਦਾ ਦੋਸ਼ ਹੈ। ਖੇਡ ਮੇਲੇ ਦੌਰਾਨ ਦੋਵਾਂ ਵਿਚਾਲੇ ਮਾਮੂਲੀ ਤਕਰਾਰ ਹੋ ਗਈ। ਕਤਲ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।

ਦੱਸਿਆ ਗਿਆ ਹੈ ਕਿ ਸੁਨਾਮ ਦੇ ਸਥਾਨਕ ਪਟਿਆਲਾ ਰੋਡ ‘ਤੇ ਸੁਨਾਮ ਸੰਗਰੂਰ ਕੈਂਚੀਆਂ ਨੇੜੇ ਪਿੰਡ ਸਿੰਘਪੁਰਾ ਦੇ ਨੌਜਵਾਨ ਸੁਖਜਿੰਦਰ ਸਿੰਘ ਚੱਠਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦਾ ਦੋਸਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਖੇਡ ਮੇਲੇ ਵਿੱਚ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਕਾਰਨ ਦੋਸਤ ਨੇ ਦੋਸਤ ਦਾ ਕਤਲ ਕਰ ਦਿੱਤਾ।

ਸੁਖਜਿੰਦਰ ਦੀ ਲਾਸ਼ ਜ਼ਮੀਨ ‘ਤੇ ਪਈ ਮਿਲੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਉਸ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ। ਸਰੀਰ ‘ਤੇ ਗੋਲੀ ਦਾ ਨਿਸ਼ਾਨ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਕਤਲ ਉਸ ਦੇ ਦੋਸਤ ਨੇ ਕੀਤਾ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੋਸਤ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

SC ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ‘ਚ 6 ਅਫਸਰਾਂ ‘ਤੇ ਕਾਰਵਾਈ: 4 ਅਫਸਰ ਬਰਖਾਸਤ, ਵਿੱਤ ਮੰਤਰੀ ਕਰਨਗੇ ਦੋ ਅਫਸਰਾਂ ਖਿਲਾਫ ਕਾਰਵਾਈ

ਪੰਜਾਬ ਸਰਕਾਰ ਨੌਜਵਾਨਾਂ ਦੇ ਵਿਕਾਸ ਲਈ ਵਚਨਬੱਧ: ਮੀਤ ਹੇਅਰ