ਮੋਹਾਲੀ 3 ਸਾਲਾਂ ਬਾਅਦ IPL ਦੀ ਮੇਜ਼ਬਾਨੀ ਕਰੇਗਾ: 5 ਮੈਚ ਖੇਡੇ ਜਾਣਗੇ

  • ਪਹਿਲਾ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ

ਮੋਹਾਲੀ, 18 ਫਰਵਰੀ 2023 – ਇੰਡੀਅਨ ਪ੍ਰੀਮੀਅਰ ਲੀਗ (IPL) 2023, 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੋਹਾਲੀ ਨੂੰ 3 ਸਾਲ ਬਾਅਦ ਆਈਪੀਐਲ ਦੀ ਮੇਜ਼ਬਾਨੀ ਮਿਲੀ ਹੈ। ਮੋਹਾਲੀ ਦੇ ਨਾਲ-ਨਾਲ ਇਸ ਵਾਰ ਧਰਮਸ਼ਾਲਾ ਵਿੱਚ ਵੀ ਮੈਚ ਹੋਣ ਜਾ ਰਹੇ ਹਨ। ਪੰਜਾਬ ਕਿੰਗਜ਼ ਨੇ ਮੋਹਾਲੀ ਅਤੇ ਹਿਮਾਚਲ ਨੂੰ ਆਪਣਾ ਹੋਮ ਗਰਾਊਂਡ ਬਣਾਇਆ ਹੈ। ਮੋਹਾਲੀ ਵਿੱਚ ਪੰਜ ਮੈਚ ਹੋਣਗੇ। ਜਦਕਿ ਦੋ ਮੈਚ ਹਿਮਾਚਲ ਵਿੱਚ ਖੇਡੇ ਜਾਣਗੇ।

IPL ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਹੈ। IPL ਦੇ 16ਵੇਂ ਐਡੀਸ਼ਨ ‘ਚ ਇਸ ਵਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ। ਹਰ ਟੀਮ ਨੂੰ ਆਪਣੇ ਘਰੇਲੂ ਮੈਦਾਨ ‘ਤੇ 7 ਮੈਚ ਅਤੇ ਦੂਜੇ ਮੈਦਾਨ ‘ਤੇ 7 ਮੈਚ ਖੇਡਣੇ ਹਨ। ਸ਼ੁੱਕਰਵਾਰ ਨੂੰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਈ.ਪੀ.ਐੱਲ ਸੀਜ਼ਨ ਦਾ ਸ਼ਡਿਊਲ ਜਾਰੀ ਕੀਤਾ।

ਜਾਣੋ ਕਿ ਮੈਚ ਕਦੋਂ ਅਤੇ ਕਿੱਥੇ ਹੋਵੇਗਾ

  • 1 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਦੁਪਹਿਰ 3:30 ਵਜੇ ਮੋਹਾਲੀ
  • 13 ਅਪ੍ਰੈਲ – ਸ਼ਾਮ 7:30 ਵਜੇ ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਜ਼ ਮੋਹਾਲੀ
  • 20 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ਾਮ 3:30 ਵਜੇ ਮੋਹਾਲੀ
  • 28 ਅਪ੍ਰੈਲ – ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰਜਾਇੰਟਸ ਸ਼ਾਮ 7:30 ਵਜੇ ਮੋਹਾਲੀ
  • 3 ਮਈ – ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਸ਼ਾਮ 7:30 ਵਜੇ ਮੋਹਾਲੀ
  • 17 ਮਈ – ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ, ਧਰਮਸ਼ਾਲਾ ਸ਼ਾਮ 7:30 ਵਜੇ
  • 19 ਮਈ – ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼, ਧਰਮਸ਼ਾਲਾ ਸ਼ਾਮ 7:30 ਵਜੇ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੰਦਰ ਤੋਂ ਘਰ ਆ ਰਹੇ ਨਵ-ਵਿਆਹੇ ਜੋੜੇ ਨੂੰ ਕਾਰ ਨੇ ਮਾਰੀ ਟੱਕਰ, ਪਤੀ ਦੀ ਇੱਕ ਲੱਤ ਸਰੀਰ ਤੋਂ ਹੋਈ ਵੱਖ

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ 9 ਪਿਸਟਲ ਤੇ 20 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ