ਗੁਰਦਾਸਪੁਰ ਬਾਰਡਰ ‘ਤੇ BSF ਨੇ ਫੇਰ ਸੁੱਟਿਆ ਪਾਕਿਸਤਾਨੀ ਡਰੋਨ, ਸਰਚ ਆਪਰੇਸ਼ਨ ਜਾਰੀ

ਗੁਰਦਾਸਪੁਰ 19 ਫਰਵਰੀ 2023 – ਪਾਕਿਸਤਾਨ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ। ਬੀਤੇ ਦਿਨ 18 ਫਰਵਰੀ ਨੂੰ ਸਵੇਰੇ ਤੜਕਸਾਰ ਪਾਕਿਸਤਾਨੀ ਤਸਕਰਾਂ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਿਚਕਾਰ ਹੋਈ ਗੋਲੀਬਾਰੀ ਤੋਂ ਬਾਅਦ ਵੱਡੀ ਮਾਤਰਾ ਵਿੱਚ ਹੈਰੋਈਨ ਦੀ ਖੇਪ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ।

ਬੀਐਸਐਫ ਦੀ ਲਗਾਤਾਰ ਸਤਰਕਤਾ ਦੇ ਕਾਰਨ ਪਾਕਿਸਤਾਨ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਪਾਇਆ ਫਿਰ ਵੀ ਆਪਣੀਆਂ ਗਤੀਵਿਧੀਆਂ ਬੰਦ ਨਹੀਂ ਕਰ ਰਿਹਾ ਹੈ। ਅੱਜ ਫੇਰ ਦੀ ਰਾਤ ਬੀਐਸਐਫ ਦੀ 113 ਬਟਾਲੀਅਨ ਨੇ ਬੀ.ਓ.ਪੀ ਘਣੀਆ ਬਾਂਗਰ ਵਿੱਚ ਇੱਕ ਪਾਕਿਸਤਾਨੀ ਡਰੋਨ ਗੋਲਾਬਾਰੀ ਕਰ ਕੇ ਮਾਰ ਸੁੱਟਿਆ ਹੈ। ਜਿਸ ਥਾਂ ਡਰੋਨ ਡਿੱਗਿਆ, ਉਸ ਦੇ ਆਲੇ-ਦੁਆਲੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਡੀਆਈਜੀ ਬੀਐਸਐਫ ਪਰਭਾਕਰ ਜੋਸ਼ੀ ਨੇ ਦੱਸਿਆ ਕਿ ਵੱਡੀ ਖੇਪ ਮਿਲਣ ਦੀ ਸੰਭਾਵਨਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ-ਆਸਟ੍ਰੇਲੀਆ ਦੂਜਾ ਟੈਸਟ: ਦੂਜੀ ਪਾਰੀ ‘ਚ ਆਸਟ੍ਰੇਲੀਆ ਆਲ ਆਊਟ, ਭਾਰਤ ਨੂੰ ਮਿਲਿਆ 115 ਦੌੜਾਂ ਦਾ ਟੀਚਾ

ਪੰਜਾਬ ਸਰਕਾਰ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਖਰਚ ਕਰੇਗੀ ਤਕਰੀਬਨ 11.46 ਕਰੋੜ ਰੁਪਏ: ਡਾ. ਨਿੱਜਰ