ਲੁਧਿਆਣਾ ਬੱਸ ਸਟੈਂਡ ‘ਤੇ ਆਟੋ ਚਾਲਕ ਨੇ ਕੀਤਾ ਹੰਗਾਮਾ, ਪੁਲਿਸ ਨੇ ਕੀਤਾ ਚਲਾਨ, ਪੜ੍ਹੋ ਪੂਰੀ ਖ਼ਬਰ

ਲੁਧਿਆਣਾ, 21 ਫਰਵਰੀ 2023 – ਲੁਧਿਆਣਾ ਦੇ ਬੱਸ ਸਟੈਂਡ ‘ਤੇ ਆਟੋ ਚਾਲਕ ਵੱਲੋਂ ਹੰਗਾਮਾ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਆਟੋ ਚਾਲਕ ਨੇ ਚੌਂਕ ਵਿੱਚ ਤਾਇਨਾਤ ਏਐਸਆਈ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਦਾ ਚੈੱਕਅਪ ਕਰਵਾਉਣ ਲਈ ਡੀਐਮਸੀ ਹਸਪਤਾਲ ਜਾ ਰਿਹਾ ਸੀ। ਰਸਤੇ ਵਿੱਚ ਉਸਨੂੰ ਇੱਕ ਸਵਾਰੀ ਮਿਲੀ।

ਇਸੇ ਦੌਰਾਨ ਏ.ਐਸ.ਆਈ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਤੂੰ ਗਲਤ ਪਾਸੇ ਤੋਂ ਆ ਰਿਹਾ ਹੈ। ਇਸ ਕਾਰਨ ਚਲਾਨ ਹੋਵੇਗਾ। ਉਸ ਨੇ ਦੋਸ਼ ਲਾਇਆ ਕਿ ਏਐਸਆਈ ਨੇ ਉਸ ਨੂੰ ਛੱਡਣ ਲਈ 500 ਰੁਪਏ ਦੀ ਮੰਗ ਕੀਤੀ। ਉਹ ਏ.ਐੱਸ.ਆਈ. ਨੂੰ ਚਲੇ ਜਾਣ ਦੀ ਮਿੰਨਤ ਕਰਦਾ ਰਿਹਾ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ। ਹੰਗਾਮਾ ਹੁੰਦਾ ਦੇਖ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਉਹ ਨੇ ਕਿਹਾ ਕਿ ਜੇਕਰ ਉਸ ਕੋਲ ਪੈਸੇ ਹੁੰਦੇ ਤਾਂ ਉਹ ਚਲਾਨ ਦੀ ਰਕਮ ਅਦਾ ਕਰ ਦਿੰਦਾ।

ਦੂਜੇ ਪਾਸੇ ਏਐਸਆਈ ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਟੋ ਚਾਲਕ ਨੂੰ ਦਸਤਾਵੇਜ਼ ਦਿਖਾਉਣ ਲਈ ਕਿਹਾ, ਪਰ ਮੌਕੇ ’ਤੇ ਉਨ੍ਹਾਂ ਕੋਲ ਆਰਸੀ ਨਹੀਂ ਸੀ। ਜਿਸ ‘ਤੇ ਉਸ ਨੇ ਦਸਤਾਵੇਜ਼ ਦਿਖਾ ਕੇ ਹੀ ਚਲੇ ਜਾਣ ਦੀ ਗੱਲ ਕਹੀ ਸੀ। ਏਐਸਆਈ ਨੇ ਆਪਣੇ ਉੱਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਿਆ ਹੈ।

ਏਐਸਆਈ ਨਾਲ ਕਾਫ਼ੀ ਬਹਿਸ ਕਰਨ ਤੋਂ ਬਾਅਦ ਜਦੋਂ ਆਟੋ ਨਾ ਛੱਡਿਆ ਤਾਂ ਆਖ਼ਰ ਡਰਾਈਵਰ ਨੇ ਗਰਭਵਤੀ ਔਰਤ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਅਤੇ ਪੈਦਲ ਹੀ ਹਸਪਤਾਲ ਜਾਣ ਲਈ ਤਿਆਰ ਹੋ ਗਿਆ। ਇਹ ਦੇਖ ਕੇ ਕਈਆਂ ਨੇ ਉਸ ਨੂੰ ਸਮਝਾਇਆ। ਕਰੀਬ 1 ਤੋਂ 2 ਘੰਟੇ ਤੱਕ ਏਐਸਆਈ ਅਤੇ ਆਟੋ ਚਾਲਕ ਵਿਚਾਲੇ ਕਾਫੀ ਡਰਾਮਾ ਹੋਇਆ। ਚੌਕ ‘ਚ ਰੌਲਾ ਪੈਂਦਾ ਦੇਖ ਕਈ ਹੋਰ ਪੁਲਸ ਮੁਲਾਜ਼ਮ ਵੀ ਮੌਕੇ ‘ਤੇ ਪਹੁੰਚ ਗਏ। ਬਾਕੀ ਪੁਲਿਸ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕੀਤਾ। ਕਾਫੀ ਦੇਰ ਬਾਅਦ ਜਦੋਂ ਆਟੋ ਦੀ ਆਰਸੀ ਆਈ ਤਾਂ ਏਐਸਆਈ ਨੇ ਗਲਤ ਸਾਈਡ ਦਾ ਚਲਾਨ ਕੱਟ ਕੇ ਛੱਡ ਦਿੱਤਾ।

ਬੱਸ ਸਟੈਂਡ ’ਤੇ ਤਾਇਨਾਤ ਏ.ਐਸ.ਆਈ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਨੂੰਨ ਅਨੁਸਾਰ ਹੀ ਚਲਾਨ ਕੱਟਿਆ ਹੈ। ਉਸ ਨੇ ਕੋਈ ਰਿਸ਼ਵਤ ਨਹੀਂ ਮੰਗੀ। ਜਿੱਥੋਂ ਤੱਕ ਗਰਭਵਤੀ ਔਰਤ ਦਾ ਸਬੰਧ ਹੈ, ਉਹ ਖੁਦ ਆਪਣੇ ਪੈਸਿਆਂ ਨਾਲ ਆਟੋ ਕਿਰਾਏ ‘ਤੇ ਲੈਣ ਲਈ ਤਿਆਰ ਸੀ ਪਰ ਆਟੋ ਚਾਲਕ ਜਾਣਬੁੱਝ ਕੇ ਹੰਗਾਮਾ ਕਰ ਰਿਹਾ ਹੈ। RC ਦੇਖ ਅਤੇ ਚਲਾਨ ਕਰਨ ਤੋਂ ਬਾਅਦ ਆਟੋ ਨੂੰ ਛੱਡ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੇਜ ਰਫਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 20 ਸਾਲ ਦੇ ਨੌਜਵਾਨ ਸਮੇਤ ਇਕ ਔਰਤ ਦੀ ਮੌ+ਤ

ਨਵਜੋਤ ਸਿੱਧੂ ਨੂੰ ਚੈਲੰਜ ਕਰਨ ਵਾਲੇ ਪੁਲਿਸ ਮੁਲਾਜ਼ਮ ਨੇ ਕੀਤੀ ਖ਼ੁਦ+ਕੁਸ਼ੀ