ਪੱਛਮੀ ਬੰਗਾਲ, 22 ਫਰਵਰੀ 2023 – ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ‘ਚ ਇਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਚਾਰ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ। ਘਟਨਾ ਕੁਲਤਲੀ ਥਾਣਾ ਖੇਤਰ ਦੇ ਕੁੰਡਖਲੀ ਪਿੰਡ ਦੀ ਹੈ। ਮੰਗਲਵਾਰ ਸ਼ਾਮ ਨੂੰ ਸਥਾਨਕ ਲੋਕਾਂ ਨੂੰ ਬੱਚੇ ਦੀ ਲਾਸ਼ ਮਿਲੀ।
ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਜਦੋਂ ਲੋਕਾਂ ਨੇ ਉਸ ਦੀ ਮਾਂ ਤੋਂ ਪੁੱਛਗਿੱਛ ਕੀਤੀ ਤਾਂ ਔਰਤ ਕੋਈ ਜਵਾਬ ਨਹੀਂ ਦੇ ਸਕੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ‘ਤੇ ਉਸ ਨੇ ਦੱਸਿਆ ਕਿ ਉਸ ਦੇ ਪ੍ਰੇਮੀ ਨੇ ਬੱਚੇ ਦਾ ਕਤਲ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਪ੍ਰੇਮੀ ਫਰਾਰ ਹੈ।
ਸਥਾਨਕ ਲੋਕਾਂ ਨੇ ਬੱਚੇ ਦੇ ਕਤਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਸ ਨੇ ਕਤਲ ਦੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਕਤਲ ਦੀ ਦੋਸ਼ੀ ਮਾਫੂਜ਼ਾ ਪਿਯਾਦਾ ਪੰਦਰਾਂ ਸਾਲ ਪਹਿਲਾਂ ਆਪਣੇ ਪਤੀ ਅਲੀ ਪਿਯਾਦਾ ਨਾਲ ਕੋਲਕਾਤਾ ਗਈ ਸੀ, ਜਿੱਥੇ ਉਹ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਦੀ ਸੀ। ਇਸ ਦੌਰਾਨ ਮਾਫੂਜ਼ਾ ਪਿਯਾਦਾ ਦੇ ਅਬੁਲ ਹੁਸੈਨ ਸ਼ੇਖ ਨਾਮ ਦੇ ਵਿਅਕਤੀ ਨਾਲ ਵਿਆਹ ਤੋਂ ਬਾਹਰਲੇ ਸਬੰਧ ਬਣ ਗਏ ਸਨ।
ਕਈ ਵਾਰ ਅਬੁਲ ਹੁਸੈਨ ਉਸ ਔਰਤ ਦੇ ਘਰ ਆਉਂਦਾ ਸੀ ਜਦੋਂ ਉਸ ਦਾ ਪਤੀ ਕੰਮ ‘ਤੇ ਜਾਂਦਾ ਸੀ। ਅਬੁਲ ਹੁਸੈਨ ਮੰਗਲਵਾਰ ਸਵੇਰੇ ਉਸ ਦਾ ਪਤੀ ਘਰ ‘ਤੇ ਨਾ ਹੋਣ ‘ਤੇ ਔਰਤ ਦੇ ਘਰ ਪਹੁੰਚਿਆ ਅਤੇ ਦੋਵਾਂ ਨੇ ਕਿਤੇ ਹੋਰ ਜਾ ਕੇ ਵਿਆਹ ਕਰਨ ਦਾ ਫੈਸਲਾ ਕੀਤਾ, ਜਿਸ ‘ਚ ਉਸ ਦਾ 4 ਸਾਲ ਦਾ ਬੇਟਾ ਰਾਹ ‘ਚ ਰੋੜਾ ਬਣ ਰਿਹਾ ਸੀ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਬੱਚਾ ਆਪਣੀ ਮਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ, ਇਸ ਲਈ ਔਰਤ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਬੱਚੇ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਜਦੋਂ ਲੋਕਾਂ ਨੇ ਉਸ ਦੀ ਮਾਂ ਤੋਂ ਬੱਚੇ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਕੁਝ ਨਹੀਂ ਕਿਹਾ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਮਾਫੂਜ਼ਾ ਨੇ ਬੇਟੇ ਦੇ ਕਤਲ ਦੀ ਗੱਲ ਕਬੂਲ ਕਰ ਲਈ, ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਮਫੂਜ਼ਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਨੇ ਦੋਸ਼ੀ ਅਬੁਲ ਹੁਸੈਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
