ਲਿਵ-ਇਨ ਪਾਰਟਨਰ ਨੇ ਜ਼ਿੰਦਾ ਸਾੜਿਆ, ਪਤੀ ਨਾਲ ਝਗੜੇ ਤੋਂ ਬਾਅਦ ਲਿਵ-ਇਨ ਪਾਰਟਨਰ ਨਾਲ ਰਹਿ ਰਹੀ ਸੀ ਪਤਨੀ

ਨਵੀਂ ਦਿੱਲੀ, 22 ਫਰਵਰੀ 2023 – ਦਿੱਲੀ ਦੇ ਅਮਨ ਵਿਹਾਰ ਇਲਾਕੇ ‘ਚ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਔਰਤ ਨੂੰ ਉਸ ਦੇ ਪਾਰਟਨਰ ਨੇ ਜ਼ਿੰਦਾ ਸਾੜ ਦਿੱਤਾ ਸੀ ਅਤੇ ਹੁਣ ਕਰੀਬ 10 ਦਿਨਾਂ ਬਾਅਦ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲਿਵ-ਇਨ ਪਾਰਟਨਰ ਨੇ ਔਰਤ ‘ਤੇ ਤਾਰਪੀਨ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਔਰਤ ਨੂੰ ਗੰਭੀਰ ਹਾਲਤ ਵਿਚ ਸੰਜੇ ਗਾਂਧੀ ਹਸਪਤਾਲ ਲਿਜਾਇਆ ਗਿਆ। ਹਾਲਤ ਵਿਗੜਦੀ ਦੇਖ ਕੇ ਉਸ ਨੂੰ ਏਮਜ਼ ਰੈਫਰ ਕਰ ਦਿੱਤਾ ਗਿਆ, ਜਿੱਥੇ ਕਰੀਬ 10 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਹੋਈ ਔਰਤ ਦੀ ਮੌਤ ਹੋ ਗਈ। ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।

ਮ੍ਰਿਤਕ ਔਰਤ ਰਾਜਧਾਨੀ ਦਿੱਲੀ ਦੇ ਅਮਨ ਵਿਹਾਰ ਇਲਾਕੇ ‘ਚ ਕਰੀਬ 6 ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ। ਮਹਿਲਾ ਨੇ 6 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹ ਅਮਨ ਵਿਹਾਰ ਇਲਾਕੇ ‘ਚ ਮੋਹਿਤ ਨਾਂ ਦੇ ਲੜਕੇ ਨਾਲ ਰਹਿਣ ਲੱਗ ਪਈ ਸੀ। ਪਿਛਲੇ ਕੁਝ ਮਹੀਨਿਆਂ ਤੋਂ ਮੋਹਿਤ ਅਤੇ ਔਰਤ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ 10 ਫਰਵਰੀ ਨੂੰ ਔਰਤ ਨੇ ਮੋਹਿਤ ਨੂੰ ਆਪਣੇ ਦੋਸਤ ਦੇ ਘਰ ਨਸ਼ਾ ਕਰਦੇ ਦੇਖਿਆ, ਜਿਸ ਤੋਂ ਬਾਅਦ ਮੋਹਿਤ ਅਤੇ ਔਰਤ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਮੋਹਿਤ ਨੇ ਘਰ ‘ਚ ਰੱਖਿਆ ਤਾਰਪੀਨ ਦਾ ਤੇਲ ਔਰਤ ‘ਤੇ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ।

ਆਲੇ-ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਨੂੰ ਨੇੜੇ ਦੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ, ਜਿਸ ਕਾਰਨ ਉਸ ਨੂੰ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇੱਥੇ ਕਰੀਬ 10 ਦਿਨ ਤੱਕ ਔਰਤ ਦਾ ਇਲਾਜ ਚੱਲਿਆ ਪਰ ਸੋਮਵਾਰ ਦੇਰ ਸ਼ਾਮ ਔਰਤ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਵਿਆਹ ਤੋਂ 8 ਸਾਲ ਦਾ ਬੇਟਾ ਹੈ ਅਤੇ ਮੋਹਿਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਹੋਏ ਉਸ ਦੀ ਇਕ ਬੇਟੀ ਵੀ ਸੀ, ਜਿਸ ਦੀ ਉਮਰ 4 ਸਾਲ ਹੈ। ਜਿਵੇਂ ਹੀ ਅਮਨ ਵਿਹਾਰ ਥਾਣਾ ਪੁਲਸ ਨੂੰ ਪਤਾ ਲੱਗਾ ਕਿ ਔਰਤ ਦੀ ਮੌਤ ਹੋ ਗਈ ਹੈ ਤਾਂ ਪੁਲਸ ਨੇ ਤੁਰੰਤ ਧਾਰਾ 302 ਭਾਵ ਕਤਲ ਦੇ ਤਹਿਤ ਮਾਮਲਾ ਦਰਜ ਕਰਕੇ ਮੋਹਿਤ ਨੂੰ ਗ੍ਰਿਫਤਾਰ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰੇਮੀ ਨਾਲ ਵਿਆਹ ਕਰਨ ਲਈ ਮਾਂ ਨੇ ਕੀਤਾ ਆਪਣੇ 4 ਸਾਲ ਦੇ ਬੇਟੇ ਦਾ ਕ+ਤ+ਲ

ਵਿਆਹ ਦੇ 8 ਦਿਨ ਬਾਅਦ ਹੀ ਨੌਜਵਾਨ ਦੀ ਝਾੜੀਆਂ ‘ਚੋਂ ਮਿਲੀ ਲਾ+ਸ਼, ਗਲਾ ਵੱਢ ਕੇ ਕੀਤਾ ਕ+ਤ+ਲ