ਸਾਵਧਾਨ ! ਤੁਸੀਂ ਵੀ ਹੋ ਸਕਦੇ ਉਹ ਠੱਗੀ ਦਾ ਸ਼ਿਕਾਰ, ਫੌਜ ਦੇ ਨਾਂ ਤੇ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ

  • ਅਲੱਗ-ਅਲੱਗ ਤਰੀਕੇ ਨਾਲ ਬਣਾਉਂਦੇ ਨੇ ਲੋਕਾਂ ਨੂੰ ਸ਼ਿਕਾਰ
  • ਦੋਰਾਹਾ ਤੋਂ ਬਾਅਦ ਹੁਣ ਖੰਨਾ ਵਿੱਚ ਵੀ ਇੱਕ ਆਈਲੈਟਸ ਸੈਂਟਰ ਨੂੰ ਠੱਗਣ ਦੀ ਕੋਸ਼ਿਸ਼
  • ਸਤਰਕ ਸੈਂਟਰ ਦੀ ਐਮ ਡੀ ਨੇ ਪੁਲਸ ਨੂੰ ਸੌਂਪੇ ਠੱਗਾਂ ਦੇ ਨੰਬਰ
  • ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ

ਖੰਨਾ, 23 ਫਰਵਰੀ 2023 – ਜਿੱਥੇ ਇੰਟਰਨੈੱਟ ਅਤੇ ਨੈੱਟ ਬੈਂਕਿੰਗ ਰਾਹੀਂ ਪੈਸੇ ਦਾ ਲੈਣ-ਦੇਣ ਸੌਖਾ ਹੋ ਗਿਆ ਹੈ ਉਥੇ ਹੀ ਠੱਗਾਂ ਨੇ ਵੀ ਇਸਨੂੰ ਸਾਈਬਰ ਲੁੱਟ ਦਾ ਖੂਬ ਜ਼ਰੀਆ ਬਣਾਇਆ ਹੈ।

ਅੱਜ ਕੱਲ ਫੌਜ ਦੇ ਨਾਂ ਤੇ ਲੋਕਾਂ ਨੂੰ ਠੱਗਣ ਵਾਲਾ ਗਰੋਹ ਸਰਗਰਮ ਹੈ। ਪਿਛਲੇ ਦਿਨੀਂ ਦੋਰਾਹਾ ਵਿਚ ਇੱਕ ਕੇਕ ਮੇਕਰ ਕੋਲੋ 22 ਹਜ਼ਾਰ ਦੀ ਠੱਗੀ ਮਾਰੀ ਹੈ। ਉਹ ਲੋਕ ਆਪਣੇ ਆਪ ਨੂੰ ਫੌਜੀ ਦੱਸ ਰਹੇ ਸਨ। ਇਸੇ ਤਰਾਂ ਖੰਨਾ ਵਿੱਚ ਵੀ “ਨਵਨੀਤ ਇੰਗਲਿਸ਼ ਪਲਾਨੇਟ” ਨਾਮਕ ਆਈਲੈਟਸ ਸੈਂਟਰ ਨੂੰ ਵੀ ਠੱਗਣ ਦਾ ਪੂਰਾ ਪਲਾਨ ਸੀ ਪਰ ਸਤਰਕ ਐਮ ਡੀ ਦੀ ਹੁਸ਼ਿਆਰੀ ਕਾਰਨ ਉਹ ਵਾਲ-ਵਾਲ ਬਚੇ।

ਖੰਨਾ ਦੀ ਜੀ ਟੀ ਬੀ ਮਾਰਕੀਟ ਵਿੱਚ ਹੁਣੇ ਹੁਣੇ ਖੁੱਲੇ “ਨਵਨੀਤ ਇੰਗਲਿਸ਼ ਪਲਾਨੇਟ” ਦੀ ਐਮ ਡੀ ਨਵਨੀਤ ਕੌਰ ਦੇਵਗਨ ਨੇ ਦੱਸਿਆ ਕਿ ਓਹਨਾ ਨੂੰ ਸਾਹਿਲ ਕੁਮਾਰ ਨਾਮ ਦੱਸ ਰਹੇ ਇੱਕ ਵਿਅਕਤੀ ਦਾ ਫੋਨ ਨੰਬਰ 9134248265 ਤੋਂ ਸਾਡੇ ਦਫਤਰ ਦੇ ਫੋਨ ਨੰਬਰ 9417583765 ‘ਤੇ ਫੋਨ ਆਇਆ ਤੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਆਰਮੀ ਅਫਸਰ ਹਾਂ ਅਤੇ ਸ੍ਰੀਨਗਰ ਵਿਖੇ ਨੌਕਰੀ ਕਰਦਾ ਪਰ ਮੇਰੇ ਬੱਚੇ ਖੰਨਾ ਵਿਖੇ ਹੀ ਰਹਿੰਦੇ ਹਨ ਉਨ੍ਹਾਂ ਦੀਆਂ ਇਗਲਿਸ਼ ਸਪੋਕਨ ਦੀਆਂ ਕਲਾਸਾਂ ਲਗਾਉਣੀਆਂ ਹਨ ਜਦੋਂ ਸਾਰਾ ਕੁਝ ਫਾਈਨਲ ਹੋ ਗਿਆ ਤਾਂ ਅਸੀਂ ਉਸ ਨੂੰ ਕਿਹਾ ਕਿ ਸੋਮਵਾਰ ਤੋਂ ਤੁਸੀਂ ਆਪਣੇ ਬੱਚੇ ਭੇਜ ਦੇਵੋ, ਨਵਨੀਤ ਨੇ ਅੱਗੇ ਦੱਸਿਆ ਕਿ ਇਹ ਲੋਕ ਬਹੁਤ ਜਿਆਦਾ ਚਲਾਕ ਹਨ ਲੋਕਾਂ ਨੂੰ ਜਜ਼ਬਾਤੀ ਤੌਰ ਤੇ ਆਪਣਾਪਨ ਵੀ ਜਤਾਉਂਦੇ ਹੋਏ ਇਮੋਸ਼ਨਲ ਬਲੈਕਮੇਲ ਕਰਦੇ ਹਨ, ਸਾਡੇ ਸਟਾਫ਼ ਵਿਚੋਂ ਇਨ੍ਹਾਂ ਨਾਲ ਗੱਲ ਕਰ ਰਹੀ ਅਮਨ ਨੂੰ ਇਸ ਵਿਅਕਤੀ ਨੇ ਕਿਹਾ ਕਿ “ਮੇਰੀਏ ਭੈਣੇ ਤੁਸੀਂ ਤਾਂ ਮੇਰੇ ਅੱਧੀ ਚਿੰਤਾ ਦੂਰ ਕਰ ਦਿੱਤੀ, ਹੁਣ ਮੈਂ ਬੇਫ਼ਿਕਰ ਹੋ ਕੇ ਬੱਚੇ ਤੁਹਾਡੇ ਆਸਰੇ ਛੱਡ ਸਕਦਾ ਹਾਂ” ਫਿਰ ਉਸ ਵਿਅਕਤੀ ਨੇ ਕਿਹਾ ਕਿ “ਮੇਰੀਏ ਭੈਣੇ ਹੁਣ ਭਰਾ ਦੇ ਸਿਰ ਤੋਂ ਇਕ ਭਾਰ ਹੋਰ ਲਾ ਦਿਓ ਮੈਂ ਪੇਮੈਂਟ ਵੀ ਹੁਣੇ ਕਰ ਕੇ ਵਿਹਲਾ ਹੋ ਜਾਵਾਂ” ਪੈਸੇ ਏਥੋਂ ਹੀ ਗੁਗਲ ਪੇ ਜਾਂ ਪੇ ਟੀ ਐਮ ਕਰਨਾ ਚਾਹੁੰਦਾ ਹਾਂ ਤਾਂ ਕਿ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਉਸ ਨੇ ਸਾਡੇ ਕੋਲੋਂ google ਸਕੈਨ ਕੋਡ ਵੀ ਮੰਗਵਾਇਆ, ਫਿਰ ਸਾਹਿਲ ਕੁਮਾਰ ਨੇ ਫੋਨ ਕਰਕੇ ਕਿਹਾ ਕਿ ਮੈਂ ਅਪਣੇ ਅਫਸਰ ਨਾਲ ਗੱਲ ਕਰਦਾ ਹਾਂ।

ਉਨ੍ਹਾਂ ਨੇ ਹੀ ਰਕਮ ਭੇਜਣੀ ਹੈ,, ਫਿਰ ਦੂਸਰੇ ਫੋਨ ਨੰਬਰ 7494988748 ਤੋਂ ਫੋਨ ਆਇਆ ਤੇ ਸਾਹਿਲ ਨੇ ਕਿਹਾ ਕੇ ਮੇਰੇ ਅਫਸਰ ਮਨਜੀਤ ਸਿੰਘ ਨਾਲ ਗੱਲ ਕਰੋ,,, ਮਨਜੀਤ ਸਿੰਘ ਨੇ ਕਿਹਾ ਕਿ ਤੁਹਾਡੇ ਵੱਲੋਂ ਭੇਜੇ ਗਏ ਗੂਗਲ ਸਕੈਨ ਕੋਡ ਰਾਹੀਂ ਰਾਸ਼ੀ ਨਹੀਂ ਭੇਜੀ ਜਾ ਰਹੀ ਇਸ ਕਰਕੇ ਕੋਈ ਹੋਰ ਸਕੈਨ ਕੋਡ ਭੇਜੋ, ਇਹ ਲੋਕ ਚਲਾਕੀ ਵਰਤਦੇ ਹੋਏ ਤੁਹਾਡੇ ਕੋਲੋਂ ਵਾਰ-ਵਾਰ ਸਕੈਨ ਕੋਡ ਮੰਗਵਾਉਂਦੇ ਹਨ ਤਾਂ ਕਿ ਤੁਹਾਨੂੰ ਯਕੀਨ ਹੋ ਜਾਵੇ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਫਿਰ ਉਨ੍ਹਾਂ ਨੇ ਕਿਹਾ ਕਿ ਸਕੈਨ ਕੋਡ ਰਾਹੀਂ ਰਾਜ਼ੀ ਨਹੀਂ ਭੇਜੀ ਜਾ ਰਹੀ ਤੁਸੀਂ ਸਾਨੂੰ ਆਪਣਾ ਗੂਗਲ ਪੇ ਵਾਲਾ ਫੋਨ ਨੰਬਰ ਦੇ ਦਿਉ ਅਸੀਂ ਉਸਤੇ ਭੇਜ ਦਿੰਦੇ ਹਾਂ,, ਜਦੋਂ ਅਸੀਂ ਫੋਨ ਨੰਬਰ ਦੇ ਦਿੱਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤੁਹਾਡੇ ਗੂਗਲ ਵਾਇਲਟ ਰਾਹੀਂ ਪੈਸਾ ਭੇਜਾਂਗੇ ਤੁਸੀਂ ਰਿਕਵੈਸਟ ਅਕਸੇਪਟ ਕਰ ਲੈਣਾ,,, ਅਸੀਂ ਕਿਹਾ ਕਿ ਤੁਸੀਂ ਸਿੱਧੇ ਫੋਨ ਨੰਬਰ ਤੇ ਵੀ ਪੈਸੇ ਭੇਜ ਸਕਦੇ ਹੋ ਤਾਂ ਆਪਣੇ ਆਪ ਨੂੰ ਆਰਮੀ ਅਫਸਰ ਦੱਸ ਰਹੇ ਮਨਜੀਤ ਸਿੰਘ ਨੇ ਕਿਹਾ ਕਿ ਗੂਗਲ ਵਾਲੇਟ ਰਾਹੀਂ ਭੇਜਣ ਕਾਰਨ ਤੁਹਾਡੇ ਕੋਲ ਪੈਸੇ ਵੀ ਪਹੁੰਚ ਜਾਣਗੇ ਤੇ ਸਾਹਿਲ ਦਾ ਵੀ ਫਾਇਦਾ ਹੋ ਜਾਏਗਾ ਆਰਮੀ ਦੇ ਰੂਲ ਮੁਤਾਬਕ ਇਸ ਨੂੰ 35% ਪੈਸਾ ਵਾਪਸ ਆ ਜਾਏਗਾ। ਨਵਨੀਤ ਨੇ ਕਿਹਾ ਕਿ ਉਸ ਤੋਂ ਬਾਅਦ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਕਿਹਾ ਕਿ ਤੁਸੀਂ ਸੋਮਵਾਰ ਤੋਂ ਬੱਚੇ ਸਾਡੇ ਕੋਲ ਭੇਜੋ ਫੀਸ ਬਾਅਦ ਵਿੱਚ ਆ ਜਾਵੇਗੀ ਤਾਂ ਉਨ੍ਹਾਂ ਲੋਕਾਂ ਨੇ ਕਿਹਾ ਕਿ ਤੁਹਾਨੂੰ ਹੁਣੇ ਪੈਸੇ ਲੈਣ ਵਿੱਚ ਕੀ ਮੁਸ਼ਕਲ ਹੈ ਸਿਰਫ ਇਕ ਮਿੰਟ ਦਾ ਤਾਂ ਕੰਮ ਹੈ ਤੁਹਾਨੂੰ ਪੈਮੇਂਟ ਆ ਜਾਵੇਗੀ ਤੇ ਸਾਡੇ ਸਿਰੋਂ ਭਾਰ ਵੀ ਉਤਰ ਜਾਏਗਾ,,, ਬਾਕੀ ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਵੀਡੀਓ ਕਾਲ ਕਰ ਸਕਦੇ ਹੋ। ਫਿਰ ਸਾਡਾ ਸ਼ੱਕ ਹੋਰ ਵੀ ਯਕੀਨ ਵਿੱਚ ਬਦਲ ਗਿਆ ਅਸੀਂ ਪੁੱਛਿਆ ਕਿ ਕਿਹੜੇ ਆਰਮੀ ਦੇ ਕਨੂੰਨ ਵਿੱਚ 35 ਪ੍ਰਤੀਸ਼ਤ ਪੈਸੇ ਵਾਪਸ ਆਉਂਦੇ ਹਨ ਜਿਸ ਤੇ ਉਹ ਲੋਕ ਭੜਕ ਗਏ ਅਤੇ ਕਹਿੰਦੇ ਕਿ ਤੁਹਨੂੰ ਪਤਾ ਤੁਸੀਂ ਆਰਮੀ ਨੂੰ ਕੀ ਸਵਾਲ ਕਰ ਰਹੇ ਹੋ,, ਅਸੀਂ ਆਰਮੀ ਦੇ ਕਨੂੰਨ ਤੁਹਾਡੇ ਨਾਲ ਨਹੀਂ ਸਾਂਝਾ ਕਰ ਸਕਦੇ। ਉਨ੍ਹਾਂ ਨੇ ਇਸ ਦੌਰਾਨ ਇਕ ਰੁਕਵੇਸਟ ਲਿੰਕ ਵੀ ਭੇਜਿਆ ਜਿਸ ਨੂੰ ਅਸੀਂ ਬਲੋਕ ਕਰ ਦਿੱਤਾ। ਉਸ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਫੋਨ ਚੁੱਕਿਆ ਤੇ ਨਾ ਹੀ ਆਪਣੇ ਬੱਚੇ ਭੇਜੇ।

ਆਈਲੈਟਸ ਸੈਂਟਰ ਦੀ ਐਮ ਡੀ ਨਵਨੀਤ ਕੌਰ ਦੇਵਗਨ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਲਿਖਤੀ ਅਰਜ਼ੀ ਰਾਹੀਂ ਪੁਲਸ ਨੂੰ ਉਨ੍ਹਾਂ ਠੱਗਾਂ ਦੇ ਨੰਬਰ ਸ਼ੇਅਰ ਕਰ ਦਿੱਤੇ ਹਨ ਤਾਂ ਕਿ ਉਨ੍ਹਾਂ ਨੂੰ ਲੱਭ ਕੇ ਕਾਬੂ ਕੀਤਾ ਜਾ ਸਕੇ ਤੇ ਹੋਰ ਲੋਕ ਠੱਗੀ ਤੋਂ ਬਚ ਸਕਣ।
ਨਵਨੀਤ ਨੇ ਕਿਹਾ ਕਿ ਉਨ੍ਹਾਂ ਦਾ ਮੀਡੀਆ ਰਾਹੀਂ ਆਪਣੀ ਗੱਲ ਕਹਿਣ ਦਾ ਮਕਸਦ ਸਿਰਫ ਇਨ੍ਹਾਂ ਹੀ ਹੈ ਕਿ ਲੋਕਾਂ ਨੂੰ ਇਨ੍ਹਾਂ ਠੱਗਾਂ ਦੀ ਠੱਗੀ ਦੇ ਤਰੀਕਿਆਂ ਤੋਂ ਵਾਕਿਫ ਕਰਵਾਇਆ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4 ਲੱਖ ਰਿਸ਼ਵਤ ਮਾਮਲਾ:ਆਪ ਐਮ ਐਲ ਏ ਅਮਿਤ ਰਤਨ ਕੋਟਫੱਤਾ 4 ਦਿਨ ਦੇ ਵਿਜੀਲੈਂਸ ਰਿਮਾਂਡ ‘ਤੇ

ਫੀਸ ਤਰੁੱਟੀਆਂ ਕਰਕੇ ਬੋਰਡ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਨਾਂ ਬਿਠਾਏ ਜਾਣ ਦਾ ਹਰਜੋਤ ਬੈਂਸ ਨੇ ਲਿਆ ਨੋਟਿਸ