ਲੁਧਿਆਣਾ, 24 ਫਰਵਰੀ 2023 – ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਾਇਮ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਮਹਾਨਗਰ ਵਿੱਚ ਪੀਸੀ ਜਿੳੂਲਰ ਸਿਵਲ ਲਾਈਨ ਝਾਂਸੀ ਰੋਡ ਤੇ ਪੈਂਦੀ ਦੁਕਾਨ ਤੋਂ ਇਕ ਕਿਲੋ ਗ੍ਰਾਮ 75 ਲੱਖ ਰੁਪਏ ਦਾ ਸੋਨਾ, ਚਾਂਦੀ ਅਤੇ ਡਾਇਮਡ ਚੋਰੀ ਹੋਇਆ ਸੀ। ਜਿਸ ਸਿਕਾਇਤ ਜਿਊਲਰ ਵਲੋਂ ਥਾਣਾ ਡਵੀਜਨ 8 ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ | ਪੁਲਿਸ ਵਲੋਂ ਜਾਂਚ ਸ਼ੁਰੂ ਕੀਤੀ ਗਈ | ਕਰਾਇਮ ਬਰਾਂਚ -1 ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਵਲੋਂ ਜਾਂਚ ਤੋਂ ਬਾਅਦ ਜਿੳੂਲਰ ਦੇ ਐਂਕਾਉਂਟੈਟ ਨੂੰ ਹੀ 75 ਰੁਪਏ ਦੇ ਕਰੀਬ ਇਕ ਕਿਲੋ ਸੋਨੇ ਸਮੇਤ ਕਾਬੂ ਕਰਨ ਵਿੱਚ ਸ਼ਫਲਤਾ ਹਾਸਿਲ ਕੀਤੀ ।
ਦੱਸਿਆ ਕਿ ਸੋਨਾ ਚੋਰੀ ਕਰਨ ਵਾਲੇ ਦੀ ਪਹਿਚਾਣ ਦੀਪਕ ਬਾਂਸਲ ਵਾਸੀ ਰਜੇਸ਼ ਨਗਰ ਹੈਬੋਵਾਲ ਦੇ ਰੂਪ ਹੋਈ ਹੈ । ਪੁਲਿਸ ਵਲੋਂ ਖੁਲਾਸਾ ਕਰਦੇ ਦੱਸਿਆ ਕਿ ਜਿਊ ਲਰ ਦੇ ਦੀਪਕ ਕੁਮਾਰ ਮੁਨੀਮ ਲਗਿਆ ਹੋਇਆ ਸੀ ਅਤੇ ਦੁਕਾਨ ਦਾ ਕੰਮ ਸੰਭਾਲ ਕਰਦਾ ਸੀ । ਪੁੱਛ ਪੜਤਾਲ ਕਰਨ ਤੋਂ ਬਾਅਦ ਉਸ ਕੋਲੋਂ ਇਕ ਕਿਲੋ ਸੋਨਾ ਚਾਂਦੀ ਡਾਇੰਮਡ ਦੇ ਗਹਿਣੇ, ਗੋਲਡ ਡਾਇੰਮਡ ਦੇ 5 ਹਾਰ , ਸਿਲਵਰ ਡਾਇੰਮਡ ਦੇ 4 ਹਾਰ , ਸੋਨੇ ਦੇ 5 ਹਾਰ , 56 ਸੋਨੇ ਦੀਆਂ ਚੂੜੀਆਂ , 2 ਸੋਨੇ ਦੇ ਕਾਂਟੇ, 9 ਸੋਨੇ ਦੀਆਂ ਚੈਨਾਂ ਅਤੇ ਹੋਰ ਚੋਰੀ ਕਰਕੇ ਦੋਸਤ ਦੇ ਘਰ ਰੱਖ ਕੇ ਆਪ ਨੇਪਾਲ ਚਲਾ ਗਿਆ ਸੀ ਅਤੇ ਉੱਥੋ ਅਪਣੇ ਦੋਸਤ ਨੂੰ ਫੋਨ ਕਰਕੇ ਸੋਨਾ ਵੇਚਣ ਲਈ ਕਹਿੰਦਾ ਸੀ।
ਪਰ ਉਸ ਦੇ ਦੋਸਤ ਵਲੋਂ ਸੋਨਾ ਵੇਚਿਆ ਨਹੀਂ ਜਿਸ ਤੋਂ ਬਾਅਦ ਦੋਸ਼ੀ ਖੁਦ ਨੇਪਾਲ ਤੋਂ ਆ ਕੇ ਸੋਨਾ ਲੈਣ ਆਇਆ ਪੁਲਿਸ ਨੇ ਕਾਬੂ ਕਰ ਲਿਆ | ਪੁਲਿਸ ਵਲੋਂ ਦੋਸ਼ੀ ਨੂੰ ਗਹਿਣਿਆਂ ਅਤੇ ਮੋਟਰਸਾਇਕਲ ਸਮੇਤ ਕਾਬੂ ਕਰਕੇ ਦੋਸ਼ੀ ਖਿਲਾਫ ਥਾਣਾ ਡਵੀਜਨ 8 ਵਿੱਚ ਮਾਮਲਾ ਦਰਜ ਕਰ ਰਿਮਾਂਡ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।