ਸੰਗਰੂਰ, 24 ਫਰਵਰੀ, 2023: ਸੁਰੇਂਦਰ ਲਾਂਬਾ IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਭਵਾਨੀਗੜ੍ਹ ਪਿੰਡ ਫੁੰਮਣਵਾਲ ਵਿਖੇ ਹੋਏ ਕਤਲ ਦੇ ਸਬੰਧ ਵਿੱਚ ਚਾਚਾ ਗ੍ਰਿਫਤਾਰ ਕੀਤਾ ਗਿਆ ਹੈ।
ਸੁਰੇਂਦਰ ਲਾਂਬਾ ਆਈ.ਪੀ.ਐੱਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 21.02.2023 ਨੂੰ ਦਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਫੁੰਮਣਵਾਲ ਨੇ ਇਤਲਾਹ ਦਿੱਤੀ ਕਿ ਮਿਤੀ 19.02.23 ਨੂੰ ਉਸਦਾ ਚਾਚਾ ਗੁਰਜੰਟ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਫੁੰਮਣਵਾਲ ਸਮੇਤ ਉਸਦਾ ਭਰਾ ਸਰਬਜੀਤ ਸਿੰਘ ਉਰਫ ਰਾਜੀ ਦੇ ਆਪਣੀ ਵੱਛੀ ਨੂੰ ਅਨਾਜ ਮੰਡੀ ਛੱਡਣ ਆਏ ਸੀ। ਮੁਦੱਈ ਦਾ ਚਾਚਾ ਵੱਛੀ ਛੱਡ ਕੇ ਘਰ ਆ ਗਿਆ ਸੀ, ਪ੍ਰੰਤੂ ਉਸਦਾ ਭਰਾ ਘਰ ਵਾਪਸ ਨਹੀ ਆਇਆ। ਜਿਸ ਸਬੰਧੀ ਮਿਤੀ 20.02.2023 ਨੂੰ ਕਈ ਵਾਰ ਮੁਦੱਈ ਆਪਣੇ ਚਾਚੇ ਦੇ ਘਰ ਆਪਣੇ ਭਰਾ ਬਾਰੇ ਪੁੱਛਣ ਗਿਆ ਜੋ ਸ਼ਰਾਬ ਦੇ ਨਸ਼ੇ ਵਿੱਚ ਪਿਆ ਸੀ। ਮਿਤੀ 21.02.2023 ਨੂੰ ਵਕਤ 8.30 AM ਪਰ ਪਤਾ ਲੱਗਾ ਕਿ ਸਰਬਜੀਤ ਸਿੰਘ ਉਰਫ ਰਾਜੀ ਦੀ ਲਾਸ਼ ਪਿੰਡ ਰਾਜਪੁਰਾ ਦੀ ਹੱਡਾ ਰੋੜੀ ਵਿੱਚ ਪਈ ਹੈ। ਜਿਸਦਾ ਚਿਹਰਾ, ਸੱਜੀ ਬਾਂਹ ਅਤੇ ਛਾਤੀ ਕੁੱਤਿਆਂ ਵੱਲੋ ਖਾਧੀ ਹੋਈ ਸੀ ਤਾਂ ਸ:ਥ: ਸੁਰਜੀਤ ਸਿੰਘ ਥਾਣਾ ਭਵਾਨੀਗੜ੍ਹ ਵੱਲੋਂ ਮੌਕਾ ਪਰ ਪਹੁੰਚ ਕੇ ਮੁਦੱਈ ਦੇ ਬਿਆਨ ਪਰ ਉਸ ਦੇ ਭਰਾ ਦੀ ਅਚਾਨਕ ਤੇ ਕੁਦਰਤੀ ਮੌਤ ਹੋਣ ਸਬੰਧੀ 174 ਜਾਬਤਾ ਫੋਜਦਾਰੀ ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਅੰਤਿਮ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀ।
ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸਦੇ ਚਾਚੇ ਗੁਰਜੰਟ ਸਿੰਘ ਉਕਤ ਨੇ ਅਨਾਜ ਮੰਡੀ ਤੋਂ ਵਾਪਸੀ ਸਮੇਂ ਉਸਦੇ ਭਰਾ ਨੂੰ ਬਹੁਤ ਜਿਆਦਾ ਸ਼ਰਾਬ ਪਿਆ ਕਰ ਉਸਦੇ ਸਿਰ ਵਿੱਚ ਇੱਟਾਂ ਮਾਰ ਕੇ ਮਾਰ ਦਿੱਤਾ ਅਤੇ ਉਸਨੂੰ ਰਾਜਪੁਰਾ ਹੱਡਾ ਰੋੜੀ ਵਿਖੇ ਸੁੱਟ ਕੇ ਘਰ ਵਾਪਸ ਆ ਗਿਆ। ਜਿਥੇ ਉਸ ਦੇ ਭਰਾ ਦੀ ਮੌਤ ਹੋ ਗਈ ਤੇ ਕੁੱਤਿਆਂ ਵੱਲੋਂ ਉਸ ਦਾ ਚਿਹਰਾ, ਸੱਜੀ ਬਾਂਹ ਅਤੇ ਛਾਤੀ ਨੋਚਕੇ ਖਾਧੀ ਹੋਈ ਸੀ। ਵਜਾ ਰੰਜਿਸ ਇਹ ਹੈ ਕਿ 02 ਸਾਲ ਪਹਿਲਾਂ ਇਨ੍ਹਾਂ ਦੀ ਲੜਾਈ ਹੋਈ ਸੀ, ਜਿਥੇ ਮ੍ਰਿਤਕ ਸਰਬਜੀਤ ਸਿੰਘ ਉਰਫ ਰਾਜੀ ਨੇ ਗੁਰਜੰਟ ਸਿੰਘ ਦੀ ਕੁੱਟ ਮਾਰ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 37 ਮਿਤੀ 22.02.2023 ਅ/ਧ 302 ਹਿੰ:ਡੰ: ਥਾਣਾ ਭਵਾਨੀਗੜ ਬਰਖਿਲਾਫ ਗੁਰਜੰਟ ਸਿੰਘ ਉਕਤ ਦਰਜ ਰਜਿਸਟਰ ਕੀਤਾ ਗਿਆ ਸੀ।
ਮੁੱਖ ਅਫਸਰ ਥਾਣਾ ਭਵਾਨੀਗੜ੍ਹ ਸਮੇਤ ਪੁਲਿਸ ਪਾਰਟੀ ਵੱਲੋਂ ਦੌਰਾਨੇ ਤਫਤੀਸ਼ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਵਿੱਚ ਦੋਸੀ ਨੂੰ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਜਾਰੀ ਹੈ।