ਚੋਰੀ ਹੋਈ ਘਰ ਦੇ ਬਾਹਰ ਖੜ੍ਹੀ ਇਨੋਵਾ ਕਾਰ, ਮਾਲਕ ਨੂੰ ਸਵੇਰੇ ਲੱਗਿਆ ਪਤਾ

ਲੁਧਿਆਣਾ, 28 ਫਰਵਰੀ 2023 – ਲੁਧਿਆਣਾ ‘ਚ ਘਰ ਦੇ ਬਾਹਰ ਖੜ੍ਹੀ ਇਨੋਵਾ ਕਾਰ ਚੋਰੀ ਹੋ ਗਈ। ਮਾਲਕ ਨੇ ਹਰ ਰੋਜ਼ ਦੀ ਤਰ੍ਹਾਂ ਕਰ ਨੂੰ ਘਰ ਦੇ ਨੇੜੇ ਖੜ੍ਹਾ ਕੀਤਾ ਸੀ। ਸਵੇਰੇ ਜਦੋਂ ਉਹ ਉੱਠਿਆ ਤਾਂ ਕਾਰ ਗਾਇਬ ਸੀ। ਬਾਅਦ ਵਿੱਚ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਚੋਰੀ ਦਾ ਖੁਲਾਸਾ ਹੋਇਆ।

ਪਿੰਡ ਭੌਰਾ ਵਿੱਚ ਗੁਰਦੁਆਰਾ ਸ੍ਰੀ ਰਵਿਦਾਸ ਜੀ ਦੇ ਨੇੜੇ ਰਹਿੰਦੇ ਬਲਦੇਵ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕ ਆਪਣੇ ਵਾਹਨ ਗਲੀ ਵਿੱਚ ਹੀ ਪਾਰਕ ਕਰਦੇ ਹਨ। ਸੀਸੀਟੀਵੀ ਵਿੱਚ ਇੱਕ ਚੋਰ ਇੱਕ ਕਾਰ ਵਿੱਚ ਆਇਆ ਅਤੇ ਉਸ ਦੀ ਇਨੋਵਾ ਕਾਰ ਨੂੰ ਚਾਬੀ ਨਾਲ ਖੋਲ੍ਹ ਕੇ ਚੋਰੀ ਕਰ ਲਿਆ।

ਬਲਦੇਵ ਸਿੰਘ ਦਾ ਕਹਿਣਾ ਹੈ ਕਿ ਬਦਮਾਸ਼ ਨੇ ਪਹਿਲਾਂ ਆਪਣੀ ਕਾਰ ਨਾਲ ਗਲੀ ਦੀ ਰੇਕੀ ਕੀਤੀ। ਇਸ ਤੋਂ ਬਾਅਦ ਉਹ ਆਪਣੀ ਕਾਰ ਪਿੱਛੇ ਖੜ੍ਹੀ ਕਰ ਕੇ ਆਪਣੀ ਇਨੋਵਾ ਕਾਰ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਰਾਤ ਦੀ ਗਸ਼ਤ ਨਾ ਹੋਣ ਕਾਰਨ ਪਿੰਡ ਭੌਰਾ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੁਲੀਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਲਾਕੇ ਵਿੱਚ ਪੁਲੀਸ ਗਸ਼ਤ ਵਧਾਈ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨਾਂ ਦੀ ਚਿੱਟੇ ਦਾ ਨਸ਼ਾ ਕਰਦਿਆਂ ਦੀ ਇੱਕ ਹੋਰ ਵੀਡੀਓ ਵਾਇਰਲ

ਸਾਬਕਾ ਕਾਂਗਰਸੀ MLA ਕਿੱਕੀ ਢਿੱਲੋਂ ਦੇ ਫਾਰਮ ਹਾਊਸ ‘ਤੇ ਵਿਜੀਲੈਂਸ ਦਾ ਛਾਪਾ