ਗੁਜਰਾਤ ਦੇ ਸੂਰਤ ‘ਚ 2 ਸਾਲ ਦੀ ਬੱਚੀ ਨਾਲ ਬ+ਲਾ+ਤਕਾਰ, ਫੇਰ ਮੁਲਜ਼ਮ ਨੇ ਕੀਤਾ ਕ+ਤ+ਲ

  • ਗੁਆਂਢ ‘ਚ ਰਹਿਣ ਵਾਲੇ ਦੋਸ਼ੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਗੁਜਰਾਤ, 1 ਮਾਰਚ 2023 – ਗੁਜਰਾਤ ਦੇ ਸੂਰਤ ‘ਚ 2 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਲੜਕੀ ਦੇ ਗੁਆਂਢ ‘ਚ ਰਹਿੰਦਾ ਸੀ ਅਤੇ ਲੜਕੀ ਉਸ ਨੂੰ ਚਾਚਾ ਕਹਿ ਕੇ ਬੁਲਾਉਂਦੀ ਸੀ। ਐਤਵਾਰ ਸ਼ਾਮ ਨੂੰ ਮੁਲਜ਼ਮ ਉਸ ਨੂੰ ਚਾਕਲੇਟ ਖਿਲਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੂਰਤ ਜ਼ਿਲ੍ਹੇ ਦੇ ਸਚਿਨ ਇਲਾਕੇ ਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਪੀੜਤ ਪਰਿਵਾਰ ਦੇ ਗੁਆਂਢ ‘ਚ ਰਹਿੰਦਾ ਸੀ। ਉਹ ਅਕਸਰ ਬੱਚੀ ਨਾਲ ਖੇਡਦਾ ਸੀ। ਪਰਿਵਾਰ ਨੂੰ ਵੀ ਉਸ ‘ਤੇ ਵਿਸ਼ਵਾਸ ਸੀ। ਮੁਲਜ਼ਮ ਦੀ ਪਛਾਣ ਯੂਸਫ਼ ਉਰਫ਼ ਇਸਮਾਈਲ ਵਜੋਂ ਹੋਈ ਹੈ। ਦੋਸ਼ੀ ਲੜਕੀ ਨੂੰ ਚਾਕਲੇਟ ਦਿਵਾਉਣ ਦਾ ਝਾਂਸਾ ਦੇ ਕੇ ਰਾਤ 8 ਵਜੇ ਦੇ ਕਰੀਬ ਆਪਣੇ ਦੋਸਤ ਦੀ ਲੜਕੀ ਨੂੰ ਘਰੋਂ ਲੈ ਗਿਆ ਸੀ। ਪਰ ਦੇਰ ਰਾਤ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਕਾਫੀ ਦੇਰ ਤੱਕ ਜਦੋਂ ਲੜਕੀ ਘਰ ਨਹੀਂ ਪਰਤੀ ਤਾਂ ਪਰਿਵਾਰ ਵਾਲਿਆਂ ਨੇ ਇਸਮਾਈਲ ਤੋਂ ਪੁੱਛਿਆ ਅਤੇ ਉਸੇ ਸਮੇਂ ਦੋਸ਼ੀ ਇਸਮਾਈਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਲੜਕੀ ਨੂੰ ਘਰ ਦੇ ਬਾਹਰ ਛੱਡ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਲੱਭਣ ਦਾ ਨਾਟਕ ਵੀ ਕੀਤਾ। ਬੱਚੀ ਦੀ ਭਾਲ ਕਰਨ ‘ਤੇ ਉਸ ਦੀ ਲਾਸ਼ ਪਿੰਡ ਕਪਲੇਟਾ ਦੇ ਛੱਪੜ ਕੋਲ ਸੁੰਨਸਾਨ ਜਗ੍ਹਾ ‘ਤੇ ਮਿਲੀ।

ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਉਸ ਦੀ ਭਾਲ ਕਰ ਰਹੀਆਂ ਸਨ। ਇਲਾਕੇ ਦੇ ਸਾਰੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਸੀ। ਹਾਲਾਂਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਲੜਕੀ ਨੂੰ ਗੁਆਂਢੀ ਇਸਮਾਈਲ ਚੱਕ ਕੇ ਲੈ ਗਿਆ ਹੈ। ਇਕ ਫੁਟੇਜ ‘ਚ ਇਸਮਾਇਲ ਨੂੰ ਭੱਜਦੇ ਹੋਏ ਦੇਖਿਆ ਗਿਆ, ਪੁਲਸ ਨੂੰ ਲੜਕੀ ਨਾਲ ਕੁਝ ਗਲਤ ਹੋਣ ਦਾ ਸ਼ੱਕ ਸੀ ਅਤੇ ਪੁਲੀਸ ਨੇ ਤੁਰੰਤ ਇਸਮਾਈਲ ਨੂੰ ਗ੍ਰਿਫ਼ਤਾਰ ਕਰ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਦੋਂ ਲੁੱਟ ਦਾ ਕੀਤਾ ਵਿਰੋਧ ਤਾਂ ਲੁਟੇਰਿਆਂ ਨੇ ਫੌਜੀ ਨੂੰ ਚਲਦੀ ਟਰੇਨ ‘ਚੋਂ ਸੁੱਟਿਆ ਬਾਹਰ

ਰਾਮ ਰਹੀਮ ਅਸਲੀ ਜਾਂ ਨਕਲੀ… ਮਾਮਲਾ ਪਹੁੰਚਿਆ ਸੁਪਰੀਮ ਕੋਰਟ: 13 ਮਾਰਚ ਨੂੰ ਹੋਵੇਗੀ ਸੁਣਵਾਈ