ਲਖਨਊ, 1 ਮਾਰਚ, 2023: ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਭੋਪਾਲ-ਉਜੈਨ ਮੁਸਾਫਰ ਰੇਲ ਗੱਡੀ ਵਿਚ ਹੋਏ ਧਮਾਕੇ ਦੇ ਮਾਮਲੇ ਵਿਚ 8 ਵਿਚੋਂ 7 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈਹੈ। ਇਕ ਹੋਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਜਿਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਉਹਨਾਂ ਵਿਚ ਮੁਹੰਮਦ ਫੈਜ਼ਲ, ਗੌਸ ਮੁਹੰਮਦ ਖਾਨ, ਅਜ਼ਹਰ, ਆਤਿਫ ਮੁਜ਼ੱਫਰ, ਦਾਨਿਸ਼, ਮੀਰ ਹੁਸੈਨ, ਆਸਿਫ ਇਕਬਾਲ ਸ਼ਾਮਲ ਹਨ ਜਦੋਂ ਕਿ ਆਤਿਫ ਇਰਾਕੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 7 ਮਾਰਚ 2017 ਨੂੰ ਭੋਪਾਲ-ਉਜੈਨ ਮੁਸਾਫਰ ਰੇਲ ਗੱਡੀ ਵਿਚ ਅਤਿਵਾਦੀ ਹਮਲੇ ਵਿਚ ਬੰਬ ਧਮਾਕਾ ਹੋਇਆ ਸੀ।