ਇੰਸਟਾਗ੍ਰਾਮ ‘ਤੇ ਹੋਈ ਦੋਸਤੀ, ਮੁਲਜ਼ਮ ਨੇ ਮਿਲਣ ਬਹਾਨੇ ਬੁਲਾ ਕੇ ਨਾਬਾਲਗ ਨਾਲ ਕੀਤਾ ਬ+ਲਾ+ਤਕਾਰ, ਬਣਾਈ ਅਸ਼ਲੀਲ ਵੀਡੀਓ

ਲੁਧਿਆਣਾ, 1 ਮਾਰਚ 2023 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਇਕ ਨਾਬਾਲਗ ਲੜਕੀ ਨੂੰ ਇੰਸਟਾਗ੍ਰਾਮ ‘ਤੇ ਇਕ ਨੌਜਵਾਨ ਨਾਲ ਦੋਸਤੀ ਕਰਨੀ ਮਹਿੰਗੀ ਪੈ ਗਈ। ਨੌਜਵਾਨ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਘਰ ਦੇ ਬਾਹਰ ਮਿਲਣ ਲਈ ਬੁਲਾਇਆ। ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਨੌਜਵਾਨ ਦੇ ਕਹਿਣ ‘ਤੇ ਉਹ ਉਸ ਨੂੰ ਮਿਲਣ ਗਈ।

15 ਸਤੰਬਰ 2022 ਨੂੰ ਉਹ ਪਹਿਲੀ ਵਾਰ ਉਸ ਨੂੰ ਘਰ ਦੇ ਬਾਹਰ ਮਿਲਣ ਗਈ ਸੀ। ਮੁਲਜ਼ਮ ਉਸ ਨੂੰ ਕਿਸੇ ਅਣਪਛਾਤੀ ਥਾਂ ’ਤੇ ਲੈ ਗਿਆ ਜਿੱਥੇ ਉਸ ਨੇ ਨਾਬਾਲਗ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਦੋਸ਼ੀ ਇੰਨਾ ਚਲਾਕ ਨਿਕਲਿਆ ਕਿ ਉਸ ਨੇ ਲੜਕੀ ਦੀਆਂ ਗਲਤ ਤਸਵੀਰਾਂ ਅਤੇ ਵੀਡੀਓ ਬਣਾ ਲਈਆਂ। ਜਦੋਂ ਲੜਕੀ ਨੇ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਿਆ ਅਤੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਨਾਬਾਲਗ ਨੇ ਮੁਲਜ਼ਮ ਬਾਰੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਰਿਸ਼ਤੇਦਾਰਾਂ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਦੀ ਪਛਾਣ ਗੁਲਸ਼ਨ ਸ਼ਰਮਾ ਵਾਸੀ ਗਣੇਸ਼ ਨਗਰ ਰਾਜਪੁਰਾ ਵਜੋਂ ਹੋਈ ਹੈ। ਲੜਕੀ ਦੇ ਪਰਿਵਾਰਨੇ ਪੁਲਿਸ ਨੂੰ ਦੱਸਿਆ ਕਿ 15 ਸਤੰਬਰ 2022 ਤੋਂ ਮੁਲਜ਼ਮ ਉਨ੍ਹਾਂ ਦੀ ਲੜਕੀ ਨੂੰ ਬਲੈਕਮੇਲ ਕਰ ਰਿਹਾ ਸੀ। ਦੋਸ਼ੀ ਨੇ ਕਈ ਵਾਰ ਗਲਤ ਵੀਡੀਓ ਅਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ ਬੇਟੀ ਨਾਲ ਜਬਰੀ ਸੰਬੰਧ ਬਣਾਏ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਧਿਆਪਕਾਂ ਨੇ ਕਲਾਸ ‘ਚ ਪੜ੍ਹੀ ਨਮਾਜ਼, ਬੱਚੇ ਕਲਾਸ ਰੂਮ ‘ਚੋਂ ਕੱਢੇ

ਸਰਕਾਰੀ ਹਸਪਤਾਲ ‘ਚ ਕੁੱਤਿਆਂ ਨੇ ਨੋਚ-ਨੋਚ ਮਾ+ਰਿਆ 1 ਮਹੀਨੇ ਦਾ ਬੱਚਾ: ਮਾਂ ਕੋਲੋਂ ਸੁੱਤੇ ਪਏ ਨੂੰ ਚੁੱਕ ਕੇ ਲੈ ਗਏ