ਮਤਰੇਏ ਪਿਤਾ ਨੇ ਧੀ ਨਾਲ ਕੀਤਾ ਬ+ਲਾ+ਤ+ਕਾਰ: ਧੀ ਦੇ ਮੂੰਹ ‘ਤੇ ਹੱਥ ਰੱਖ ਕੇ ਦੂਜੇ ਕਮਰੇ ਵਿੱਚ ਲੈ ਗਿਆ

ਲੁਧਿਆਣਾ, 1 ਮਾਰਚ 2023 – ਲੁਧਿਆਣਾ ‘ਚ ਮਤਰੇਏ ਪਿਤਾ ਨੇ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ। ਕਲਯੁਗੀ ਪਿਤਾ 2022 ਤੋਂ ਉਸ ਨੂੰ ਆਪਣੀ ਹਵਸ ਦੀ ਸ਼ਿਕਾਰ ਬਣਾ ਰਿਹਾ ਹੈ। ਘਟਨਾ ਜਮਾਲਪੁਰਾ ਇਲਾਕੇ ਦੀ ਹੈ। ਔਰਤ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਆਪਣੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ। ਉਸਦਾ ਦੂਜਾ ਵਿਆਹ ਰਾਜਮਲ ਨਾਲ ਹੋਇਆ ਹੈ। 27 ਫਰਵਰੀ ਦੀ ਰਾਤ ਨੂੰ 1.30 ਵਜੇ ਅਚਾਨਕ ਉਸ ਦੀ ਅੱਖ ਖੁੱਲ੍ਹ ਗਈ। ਉਸਦਾ ਪਤੀ ਮੰਜੇ ‘ਤੇ ਨਹੀਂ ਸੀ। ਉਸ ਨੂੰ ਬੁਲਾਇਆ, ਪਰ ਉਹ ਕਿਤੇ ਨਹੀਂ ਮਿਲਿਆ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਦੋਸ਼ੀ ਆਪਣੀ ਬੇਟੀ ਨਾਲ ਖਾਲੀ ਕਮਰੇ ‘ਚੋਂ ਬਾਹਰ ਆ ਗਿਆ। ਡਰੀ ਹੋਈ ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪਿਤਾ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਕਮਰੇ ਵਿੱਚ ਲੈ ਗਿਆ ਸੀ।

ਔਰਤ ਨੇ ਦੱਸਿਆ ਕਿ ਮਈ 2022 ‘ਚ ਉਸ ਦੇ ਪਤੀ ਨੇ ਸਵੇਰੇ 2 ਵਜੇ ਬੇਟੀ ਨਾਲ ਦੁਰਵਿਵਹਾਰ ਕੀਤਾ। ਦੋਸ਼ੀ ਮਈ 2022 ਤੋਂ ਬੇਟੀ ਨਾਲ ਕੁਕਰਮ ਕਰਦਾ ਆ ਰਿਹਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਹਸਪਤਾਲ ‘ਚ ਕੁੱਤਿਆਂ ਨੇ ਨੋਚ-ਨੋਚ ਮਾ+ਰਿਆ 1 ਮਹੀਨੇ ਦਾ ਬੱਚਾ: ਮਾਂ ਕੋਲੋਂ ਸੁੱਤੇ ਪਏ ਨੂੰ ਚੁੱਕ ਕੇ ਲੈ ਗਏ

ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਗ੍ਰਿਫ਼ਤਾਰ