ਸ਼ਰਾਬੀ ਡਰਾਈਵਰ ਨੇ ਵਾਹਨਾਂ ‘ਤੇ ਚਾੜ੍ਹਿਆ ਟਰੱਕ, ਕੰਧ ਚ ਮਾਰੀ ਟੱਕਰ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਜਲੰਧਰ, 2 ਮਾਰਚ 2023 – ਜਲੰਧਰ ਸ਼ਹਿਰ ਵਿੱਚ ਦੇਰ ਰਾਤ ਇੱਕ ਸ਼ਰਾਬੀ ਡਰਾਈਵਰ ਨੇ ਬਸਤੀ ਸ਼ੇਖ ਇਲਾਕੇ ਵਿੱਚ ਗੀਤਾ ਕਲੋਨੀ ਦੀ ਭੀੜੀ ਗਲੀ ਵਿੱਚ ਟਰੱਕ ਵਾੜ ਦਿੱਤਾ। ਡਰਾਈਵਰ ਨੇ ਤੰਗ ਗਲੀ ਵਿੱਚ ਘਰਾਂ ਦੇ ਬਾਹਰ ਪਹਿਲਾਂ ਤੋਂ ਖੜ੍ਹੇ ਵਾਹਨਾਂ ਨੂੰ ਵੀ ਟਰੱਕ ਚਾੜ੍ਹ ਕੇ ਭੰਨ ਦਿੱਤਾ। ਡਰਾਈਵਰ ਐਨਾ ਨਸ਼ੇ ‘ਚ ਸੀ ਕਿ ਉਸ ਨੂੰ ਘਰ ਦੀ ਕੰਧ ਵੀ ਨਜ਼ਰ ਨਹੀਂ ਆਈ ਅਤੇ ਕੰਧ ਨੂੰ ਸਿੱਧੀ ਹੀ ਟੱਕਰ ਮਾਰ ਦਿੱਤੀ।

ਵਾਹਨਾਂ ਦੀ ਭੰਨਤੋੜ ਅਤੇ ਟਰੱਕ ਦੇ ਮਕਾਨ ਦੀ ਕੰਧ ਨਾਲ ਟਕਰਾਉਣ ਤੋਂ ਬਾਅਦ ਇਲਾਕਾ ਨਿਵਾਸੀ ਜਾਗ ਪਏ ਅਤੇ ਦੇਰ ਰਾਤ ਤੱਕ ਕਾਫੀ ਹੰਗਾਮਾ ਹੁੰਦਾ ਰਿਹਾ। ਲੋਕਾਂ ਨੇ ਜਦੋਂ ਟਰੱਕ ਦੇ ਡਰਾਈਵਰ ਨੂੰ ਗੱਡੀ ਤੋਂ ਹੇਠਾਂ ਉਤਾਰਿਆ ਤਾਂ ਉਹ ਖੜ੍ਹਾ ਵੀ ਨਹੀਂ ਹੋ ਸਕਿਆ। ਡਰਾਈਵਰ ਨੂੰ ਜਗਾਉਣ ਲਈ ਉਸ ਦੇ ਮੂੰਹ ‘ਤੇ ਪਾਣੀ ਸੁੱਟਿਆ ਗਿਆ ਪਰ ਉਸ ਨੂੰ ਫਿਰ ਵੀ ਹੋਸ਼ ਨਹੀਂ ਆਇਆ ਅਤੇ ਉਹ ਡਿੱਗਦਾ ਰਿਹਾ।

ਡਰਾਈਵਰ ਨੂੰ ਜਗਾਉਣ ਲਈ ਉਸ ਦੇ ਮੂੰਹ ‘ਤੇ ਪਾਣੀ ਸੁੱਟਿਆ ਗਿਆ ਤਾਂ ਡਰਾਈਵਰ ਦੀ ਨੌਜਵਾਨ ਨਾਲ ਤਕਰਾਰ ਹੋ ਗਈ। ਉਹ ਉਸ ਨਾਲ ਗਾਲੀ-ਗਲੋਚ ਕਰਨ ਲੱਗਾ। ਇਸ ‘ਤੇ ਉਥੇ ਮੌਜੂਦ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅਜੇ ਉਸ ਦੀ ਥੋੜੀ ਕੁ ਕੁੱਟਮਾਰ ਹੋਈ ਹੀ ਸੀ ਕਿ ਇਲਾਕੇ ਦੇ ਲੋਕਾਂ ਨੇ ਉਸ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਉਹ ਜਾ ਕੇ ਟਰੱਕ ਵਿੱਚ ਬੈਠ ਗਿਆ।

ਮੁਹੱਲੇ ਦੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਟਰੱਕ ਤੰਗ ਗਲੀ ਵਿੱਚ ਆਇਆ ਤਾਂ ਸਾਹਮਣੇ ਤੋਂ ਆ ਰਿਹਾ ਸੀ। ਟਰੱਕ ਡਰਾਈਵਰ ਨੇ ਪਹਿਲਾਂ ਕਾਰਾਂ ਨੂੰ ਟੱਕਰ ਮਾਰੀ ਅਤੇ ਫਿਰ ਟਰੱਕ ਨੂੰ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟਰੱਕ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਗਿਆ। ਜਦੋਂ ਟਰੱਕ ਤੇਜ਼ ਰਫਤਾਰ ਨਾਲ ਉਨ੍ਹਾਂ ਵੱਲ ਵਧਿਆ ਤਾਂ ਉਨ੍ਹਾਂ ਮੋਟਰਸਾਈਕਲ ਨੂੰ ਮੌਕੇ ‘ਤੇ ਸੁੱਟ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਡਰਾਈਵਰ ਨੇ ਟਰੱਕ ਨੂੰ ਘਰ ਦੀ ਕੰਧ ਨਾਲ ਟੱਕਰ ਮਾਰ ਦਿੱਤੀ।

ਗੀਤਾ ਕਲੋਨੀ ਵਿੱਚ ਦੇਰ ਰਾਤ ਲੋਕ ਡਰਾਈਵਰ ਨੂੰ ਪੁੱਛਦੇ ਰਹੇ ਕਿ ਉਹ ਕਿੱਥੋਂ ਆਇਆ ਹੈ ਅਤੇ ਕਿੱਥੇ ਰਹਿਣ ਵਾਲਾ ਹੈ, ਪਰ ਉਸ ਨਾਲ ਗੱਲ ਵੀ ਨਹੀਂ ਹੋ ਸਕੀ। ਉਹ ਵਾਰ-ਵਾਰ ਆਪਣਾ ਪਤਾ ਗਲਤ ਦੱਸ ਰਿਹਾ ਸੀ। ਹੰਗਾਮੇ ਦੀ ਸੂਚਨਾ ਤੋਂ ਬਾਅਦ ਥਾਣਾ ਭਾਰਗਵ ਕੈਂਪ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਆਪਣੇ ਨਾਲ ਲੈ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ ਗੈਰ ਕਾਨੂੰਨੀ ਹਿਰਾਸਤ ਬਦਲੇ ਜਬਰੀ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣੇਦਾਰ ਤੇ ਹੌਲਦਾਰ ਨੂੰ ਕੀਤਾ ਕਾਬੂ

ਹੁਸ਼ਿਆਰਪੁਰ ਜੇਲ੍ਹ ਵਿੱਚ ਕੈਦੀ ਨੇ ਕੀਤਾ ਸੁਸਾ+ਈਡ: ਬਾਥਰੂਮ ਵਿੱਚ ਲਿਆ ਫਾਹਾ