ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਨੇ ਪਾਇਆ ਕਾਬੂ

ਜਲੰਧਰ, 3 ਮਾਰਚ 2023 – ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਜਲੰਧਰ ਸ਼ਹਿਰ ਵਿੱਚ ਅੱਗ ਲੱਗਣ ਦੀ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ। ਦਿਲਬਾਗ ਨਗਰ ‘ਚ ਨਰੂਲਾ ਪੈਲੇਸ ਨੇੜੇ ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ ‘ਚ ਰਾਤ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚ ਤਿਆਰ ਖੇਡਾਂ ਦਾ ਸਮਾਨ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਲੱਗੀਆਂ।

ਗੁਡਵਿਨ ਸਪੋਰਟਸ ਇੰਡਸਟਰੀ ਵਿੱਚ ਲੱਕੜੀ, ਪਲਾਸਟਿਕ ਅਤੇ ਫਾਈਬਰ ਦਾ ਸਮਾਨ ਪਿਆ ਸੀ। ਜਿਸ ਕਾਰਨ ਅੱਗ ਭੜਕ ਗਈ। ਪਹਿਲਾਂ ਫੈਕਟਰੀ ਦੇ ਕਰਮਚਾਰੀਆਂ ਨੇ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ‘ਚ ਆਉਣ ਦੀ ਬਜਾਏ ਭੜਕ ਗਈ। ਜਦੋਂ ਗੱਲ ਹੱਥੋਂ ਨਿਕਲ ਗਈ ਤਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਫੈਕਟਰੀ ‘ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਂ ਕੋਈ ਹੋਰ ਕਾਰਨ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਮੌਜੂਦ ਫਾਇਰ ਕਰਮਚਾਰੀ ਨਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਨਰੂਲਾ ਪੈਲੇਸ ਨੇੜੇ ਗੁਡਵਿਨ ਸਪੋਰਟਸ ਇੰਡਸਟਰੀ ‘ਚ ਅੱਗ ਲੱਗੀ ਹੈ।

ਉਹ ਦੋ ਗੱਡੀਆਂ ਲੈ ਕੇ ਤੁਰੰਤ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਵੀਹ ਗੱਡੀਆਂ ਅਤੇ ਟੈਂਕਰਾਂ ਨੂੰ ਕਾਬੂ ਕੀਤਾ ਜਾ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਨਮ ਦਿਨ ਮਨਾਉਣ ਜਾ ਰਹੇ 6 ਦੋਸਤਾਂ ਦੀ ਸੜਕ ਹਾਦਸੇ ‘ਚ ਦਰਦਨਾਕ ਮੌ+ਤ

ਔਕਟੇਵ ਸ਼ੋਅਰੂਮ ‘ਚ ਲੱਗੀ ਅੱਗ, ਦੂਜੀਆਂ ਦੁਕਾਨਾਂ ਦੀਆਂ ਛੱਤਾਂ ਤੋਂ ਸ਼ੋਅਰੂਮ ‘ਚ ਦਾਖਲ ਹੋ ਬੁਝਾਈ ਗਈ ਅੱਗ