ਮਾਨਸਾ, 4 ਮਾਰਚ 2023 – ਕਰਜੇ ਤੋ ਪ੍ਰੇਸ਼ਾਨ ਮੂਸਾ ਪਿੰਡ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਖੁਦਕਸ਼ੀ ਕਰ ਲਈ ਹੈ ਮਿ੍ਤਕ ਨੌਜਵਾਨ ਕਿਸਾਨ 7 ਲੱਖ ਦੇ ਕਰੀਬ ਕਰਜਦਾਰ ਸੀ ਤੇ ਦੋ ਵੱਡੀ ਭੈਣਾਂ ਵਿਆਹੁਣਯੋਗ ਸੀ ਪਰ ਕਰਜੇ ਦਾ ਬੋਝ ਹਲਕਾ ਨਾ ਹੁੰਦਾ ਦੇਖ ਨੌਜਵਾਨ ਨੇ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾ ਤੇ ਮਿ੍ਤਕ ਕਿਸਾਨ ਦਾ ਪੋਸਟਮਾਰਟਮ ਕਰਨ ਤੋ ਬਾਅਦ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਦੋ ਭੈਣਾਂ ਦੇ ਇਕਲੌਤੇ ਛੋਟੇ ਭਰਾ ਨੇ ਕਰਜੇ ਤੋ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਕਰ ਲਈ ਹੈ ਅਤੇ ਮਾਂ 10 ਮਹੀਨੇ ਪਹਿਲਾਂ ਹੀ ਇਸ ਦੁਨੀਆਂ ਤੋ ਚਲੀ ਗਈ ਹੈ।ਕਰਜੇ ਦਾ ਭਾਰ ਹਲਕਾ ਨਾ ਹੁੰਦਾ ਦੇਖ ਨਿੱਤ ਦਿਨ ਕਿਸਾਨ ਖੁਦਕਸ਼ੀਆ ਕਰ ਰਹੇ ਹਨ ਅੱਜ ਮਾਨਸਾ ਦੇ ਮੂਸਾ ਪਿੰਡ ਦੇ ਨੌਜਵਾਨ ਕਿਸਾਨ ਗੁਰਮੀਤ ਸਿੰਘ (20) ਨੇ ਵੀ ਕਰਜੇ ਤੋ ਪ੍ਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਲਿਆ ਹੈ।
ਮਿ੍ਤਕ ਨੌਜਵਾਨ ਕਿਸਾਨ ਦੇ ਪਰਿਵਾਰਕ ਮੈਂਬਰਾ ਹਰਚਰਨ ਸਿੰਘ ਤੇ ਗਮਦੂਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ (20) ਦਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੀਆਂ ਦੋ ਵੱਡੀਆਂ ਭੈਣਾਂ ਵੀ ਵਿਆਹੁਣਯੋਗ ਹਨ ਤੇ ਮਾਂ ਬੀਮਾਰੀ ਦੇ ਕਾਰਨ ਪਹਿਲਾਂ ਹੀ ਇਸ ਦੁਨੀਆਂ ਤੋ ਚਲੀ ਗਈ ਹੈ ਉਨ੍ਹਾ ਦੱਸਿਆ ਕਿ ਮਿ੍ਤਕ ਗੁਰਮੀਤ ਸਿੰਘ ਦੋ ਏਕੜ ਜਮੀਨ ਦਾ ਮਾਲਕ ਸੀ ਤੇ 4 ਏਕੜ ਜਮੀਨ ਠੇਕੇ ਤੇ ਲੈ ਕੇ ਵਾਹੀ ਕਰਦਾ ਸੀ ਫ਼ਸਲ ਖਰਾਬ ਹੋਣ ਅਤੇ ਸਿਰ ਬੈਂਕ ਤੇ ਪ੍ਰਾਈਵੇਟ 7 ਲੱਖ ਦੇ ਕਰੀਬ ਕਰਜਾ ਸੀ ਜਿਸ ਕਾਰਨ ਗੁਰਮੀਤ ਸਿੰਘ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਤੇ ਅੱਜ ਸਵੇਰੇ ਖੇਤ ਵਿੱਚ ਜਾਕੇ ਖੂਹ ਚੋ ਫ਼ਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾ ਨੇ ਪੰਜਾਬ ਸਰਕਾਰ ਤੋ ਕਰਜਾ ਮਾਫ਼ ਤੇ ਆਰਥਿਕ ਸਹਾਇਤਾ ਦੇ ਨਾਲ ਸਰਕਾਰੀ ਨੌਕਰੀ ਦੀਮੰਗ ਕੀਤੀ ਹੈ।
ਥਾਣਾ ਸਦਰ ਪੁਲਿਸ ਦੇ ਐਸ ਐਚ ਓ ਪ੍ਰਵੀਨ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਮੂਸਾ ਪਿੰਡ ਵਿਖੇ ਗੁਰਮੀਤ ਸਿੰਘ ਨਾਮਕ ਨੌਜਵਾਨ ਦੇ ਖੁਦਕਸ਼ੀ ਕਰ ਲੈਣ ਦੀ ਸੂਚਨਾ ਮਿਲੀ ਸੀ ਜਿਸ ਤਹਿਤ ਮਿ੍ਤਕ ਨੌਜਵਾਨ ਦੇ ਪਿਤਾ ਦੇ ਬਿਆਨਾ ਤੇ ਜਿਸ ਵਿੱਚ ਉਨ੍ਹਾਂ ਕਰਜੇ ਤੋ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਕਰਨ ਦੀ ਰਿਪੋਰਟ ਲਿਖਾਈ ਹੈ ਜਿਸ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ।