ਚੰਡੋਲ ‘ਤੇ ਸੈਲਫੀ ਲੈਣ ਦੇ ਚੱਕਰ ‘ਚ ਨੌਜਵਾਨ ਨਾਲ ਵਾਪਰਿਆ ਹਾਦਸਾ, ਸਿਰ ‘ਚ ਸੱਟ ਲੱਗਣ ਕਾਰਨ ਬੇਹੋਸ਼ ਹੋ ਲਟਕਿਆ, ਮਸਾਂ ਬਚਾਈ ਜਾਨ

ਗੁਰਦਾਸਪੁਰ, 6 ਮਾਰਚ 2023 – ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲੇ ਦੌਰਾਨ ਸੈਲਫੀ ਲੈਣ ਲਈ ਇੱਕ ਨੌਜਵਾਨ ਨੇ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ। ਇਹ ਘਟਨਾ ਜੁਆਇੰਟ ਵ੍ਹੀਲ (ਚੰਡੋਲ) ‘ਤੇ ਸੈਲਫੀ ਲੈਂਦੇ ਸਮੇਂ ਵਾਪਰੀ। ਲੋਕਾਂ ਨੇ ਰੌਲਾ ਪਾਇਆ ਤਾਂ ਝੂਲੇ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਲਿਆਂਦਾ ਗਿਆ। ਨੌਜਵਾਨ ਨੂੰ ਹਸਪਤਾਲ ‘ਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਘਟਨਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਜੋੜ ਮੇਲੇ ਨਾਲ ਸਬੰਧਤ ਹੈ। ਮੇਲੇ ਵਿੱਚ ਦੁਪਹਿਰ ਵੇਲੇ ਇੱਕ ਨੌਜਵਾਨ ਝੂਲਾ ਲੈਣ ਲਈ ਜੁਆਇੰਟ ਵ੍ਹੀਲ (ਚੰਡੋਲ) ‘ਤੇ ਚੜ੍ਹਿਆ। ਜਿਵੇਂ ਹੀ ਉਹ ਝੂਲੇ ਦੇ ਉੱਪਰ ਗਿਆ ਤਾਂ ਨੌਜਵਾਨ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਪਰ ਘੁੰਮਦੇ ਹੋਏ ਝੂਲੇ ਦਾ ਡੰਡਾ ਨੌਜਵਾਨ ਦੇ ਸਿਰ ਵਿੱਚ ਵੱਜ ਗਿਆ ਅਤੇ ਉਹ ਬੇਹੋਸ਼ ਹੋ ਗਿਆ ਅਤੇ ਉੱਥੇ ਹੀ ਲਟਕ ਗਿਆ। ਇਹ ਦੇਖ ਕੇ ਉਸ ਦੇ ਡੱਬੇ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਰੌਲਾ ਪਾਇਆ। ਝੂਲੇ ਦੀ ਐਮਰਜੈਂਸੀ ਬ੍ਰੇਕ ਲਗਾਈ ਗਈ।

ਘਟਨਾ ਤੋਂ ਬਾਅਦ ਝੂਲੇ ਨੂੰ ਚਲਾਉਣ ਵਾਲਾ ਝੂਲੇ ‘ਤੇ ਚੜ੍ਹ ਗਿਆ। ਹੌਲੀ-ਹੌਲੀ ਝੂਲੇ ਨੂੰ ਘੁੰਮਾਇਆ ਗਿਆ ਅਤੇ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦੇ ਸਿਰ ‘ਤੇ ਟਾਂਕੇ ਲਗਾਏ ਗਏ ਹਨ। ਨੌਜਵਾਨ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਰਫ਼ ਟਵੀਟ ਕਰਨ ਨਾਲ ਪੰਜਾਬ ‘ਚ ਕਾਨੂੰਨ ਵਿਵਸਥਾ ਬਹਾਲ ਨਹੀਂ ਹੋਵੇਗੀ, ਕਾਰਵਾਈ ਕਰਨੀ ਪਵੇਗੀ: ਸ਼ਰਮਾ

ਜਗਤਾਰ ਹਵਾਰਾ ਦੀ ਪੇਸ਼ੀ ਅੱਜ, ਚੰਡੀਗੜ੍ਹ ਅਦਾਲਤ ‘ਚ ਹੋਵੇਗੀ 18 ਸਾਲ ਪੁਰਾਣੇ ਮਾਮਲੇ ਦੀ ਸੁਣਵਾਈ