ਲਾਅ ਕਾਲਜ ਦਾ ਵਿਦਿਆਰਥੀ ਚਿੰਤਪੁਰਨੀ ‘ਚ ਹੋਇਆ ਲਾਪਤਾ: ਦੋਵੇਂ ਫ਼ੋਨ ਵੀ ਆ ਰਹੇ ਸਵਿੱਚ ਆਫ਼

  • ਹੁਸ਼ਿਆਰਪੁਰ ਦੇ ਲਾਅ ਕਾਲਜ ਦਾ ਵਿਦਿਆਰਥੀ ਹੈ
  • ਪੁਲਿਸ ਸੀਸੀਟੀਵੀ ਫੁਟੇਜ ਚੈੱਕ ਕਰ ਰਹੀ ਹੈ

ਗੁਰਦਾਸਪੁਰ, 6 ਮਾਰਚ 2023 – ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਵਿੱਚ ਪੰਜਾਬ ਦਾ ਨੌਜਵਾਨ ਲਾਪਤਾ ਹੋ ਗਿਆ ਹੈ, ਜਿਸ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਵੱਲੋਂ ਚਿੰਤਪੁਰਨੀ ਥਾਣੇ ਵਿੱਚ ਦਿੱਤੀ ਗਈ ਹੈ। ਹਰਤਾਜ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਧੂਪਸਰੀ, ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਹੈ। ਉਹ ਹੁਸ਼ਿਆਰਪੁਰ ਦੇ ਲਾਅ ਕਾਲਜ ‘ਚ ਫਾਈਨਲ ਈਅਰ ਦਾ ਵਿਦਿਆਰਥੀ ਹੈ

ਹਰਤੇਜ ਦੀ ਮਾਸੀ ਦੇ ਲੜਕੇ ਇੰਦਰਪਾਲ ਨੇ ਦੱਸਿਆ ਕਿ ਉਹ 3 ਮਾਰਚ ਨੂੰ ਸ਼ਾਮ 6:30 ਵਜੇ ਕਾਲਜ ਤੋਂ ਚਿੰਤਪੁਰਨੀ ਲਈ ਨਿਕਲਿਆ ਸੀ। ਉਸ ਨੇ ਰਾਤ 9:55 ‘ਤੇ ਵਟਸਐਪ ‘ਤੇ ਇਕ ਦੋਸਤ ਨੂੰ ਆਪਣੀ ਲੋਕੇਸ਼ਨ ਚਿੰਤਪੁਰਨੀ ਭੇਜੀ ਸੀ, ਪਰ ਉਦੋਂ ਤੋਂ ਉਸ ਦੇ ਦੋਵੇਂ ਨੰਬਰ ਬੰਦ ਹਨ।

ਏਐਸਆਈ ਰਮੇਸ਼ ਚੰਦਰ ਨੇ ਦੱਸਿਆ ਕਿ ਚਿੰਤਪੁਰਨੀ ਪੁਲਿਸ ਉਸ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਜਿੱਥੇ ਹਰਤੇਜ ਨੇ ਆਪਣੇ ਦੋਸਤ ਨੂੰ ਲਾਈਵ ਲੋਕੇਸ਼ਨ ਭੇਜੀ ਸੀ। ਹੋਟਲ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਹਰਤੇਜ ਇਕੱਲਾ ਸੀ, ਇਸ ਲਈ ਉਸ ਨੂੰ ਕਮਰਾ ਨਹੀਂ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਨਸ਼ੇ ਦਾ ਟੀਕਾ ਲਗਾਉਣ ਨਾਲ 45 ਸਾਲਾਂ ਵਿਅਕਤੀ ਦੀ ਮੌ+ਤ