ਅੰਮ੍ਰਿਤਸਰ: ਸੋਨੇ ਦੀ ਦੁਕਾਨ ‘ਤੇ ਲੁੱਟ ਦੀ ਵੱਡੀ ਵਾਰਦਾਤ, 3 ਲੁਟੇਰਿਆਂ ਨੇ ਕੀਤੀ ਫਾਇਰਿੰਗ, ਦੁਕਾਨਦਾਰਾਂ ਨੇ ਇੱਕ ਕੀਤਾ ਕਾਬੂ

  • ਸੀਸੀਟੀਵੀ ਫੁਟੇਜ ਆਈ ਸਾਹਮਣੇ
  • ਦੁਕਾਨਦਾਰ ਨੇ ਜਵਾਬੀ ਕਾਰਵਾਈ ਕਰਦੇ ਹੋਏ ਲੁਟੇਰੇ ਨੂੰ ਮੌਕੇ ‘ਤੇ ਹੀ ਫੜ ਲਿਆ
  • ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

ਅੰਮ੍ਰਿਤਸਰ, 8 ਮਾਰਚ 2023 – ਅੰਮ੍ਰਿਤਸਰ ਦੇ ਰਈਆ ‘ਚ 3 ਨਕਾਬਪੋਸ਼ ਲੁਟੇਰਿਆਂ ਨੇ ਦਿਨ-ਦਿਹਾੜੇ ਸੋਨੇ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਲੁਟੇਰੇ 2 ਪਿਸਤੌਲ ਲੈ ਕੇ ਆਏ ਅਤੇ ਫਾਇਰਿੰਗ ਕੀਤੀ, ਜਦਕਿ ਦੁਕਾਨਦਾਰ ਨੇ ਆਪਣਾ ਬਚਾਅ ਕਰਦੇ ਹੋਏ ਲੁਟੇਰਿਆਂ ‘ਤੇ ਫਾਇਰਿੰਗ ਕਰਦੇ ਹੋਏ 1 ਲੁਟੇਰੇ ਨੂੰ ਫੜ ਲਿਆ ਅਤੇ ਇਸ ਦੀ ਪੂਰੀ ਵੀਡੀਓ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ।

ਜਿਸ ਦੌਰਾਨ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਯਾਦਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਦੱਸਿਆ ਕਿ 1 ਲੁਟੇਰੇ ਨੂੰ 1 ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਲੁਟੇਰਿਆਂ ‘ਤੇ ਕਾਬੂ ਪਾ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੋਲਾ ਮੁਹੱਲਾ ਤੇ ਅਨੰਦਪੁਰ ਸਾਹਿਬ ਗਏ ਦੋ ਨੌਜਵਾਨ ਦਰਿਆ ਵਿਚ ਡੁੱਬੇ, ਇਕ ਦੀ ਲਾ+ਸ਼ ਬਰਾਮਦ

ਦਿਵਿਆਂਗਜਨ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ: ਚੇਤਨ ਸਿੰਘ ਜੌੜਾਮਾਜਰਾ