ਬਠਿੰਡਾ ,9 ਮਾਰਚ 2023: ਕੇਂਦਰੀ ਏਜੰਸੀ ਅਤੇ ਏ.ਜੀ.ਟੀ.ਐੱਫ. ਵਿੱਚ ਦਿੱਤੀ ਸੂਚਨਾ ਤੇ ਕਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਪਿੰਡ ਨਰੂਆਣਾ ਵਿਖੇ ਕਿਸੇ ਨਾ-ਮਲੂਮ ਵਿਅਕਤੀ ਪਾਸੋਂ ਗੈਂਗਸਟਰ ਅਮਨਾ ਵਾਸੀ ਉੱਭਾ ਅਤੇ ਗੈਂਗਸਟਰ ਸੁੱਖਾ ਵਾਸੀ ਦੁਨੇਕੇ ਵੱਲੋ ਵਟਸਅੱਪ ਕਾਲ ਰਾਹੀ ਧਮਕੀ ਭਰੀਆਂ ਕਾਲਾਂ ਕਰਕੇ 10 ਲੱਖ ਰੁਪਏ ਫਿਰੌਤੀ ਮੰਗਣ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ।
ਸੀਨੀਅਰ ਪੁਲੀਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਸਿਆ ਕੇ ਸੀਆਈਏ ਸਟਾਫ਼ ਵਨ ਦੇ ਇੰਚਾਰਜ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ । ਸੀ ਆਈ ਏ ਸਟਾਫ ਵੱਲੋਂ ਗਿ੍ਫ਼ਤਾਰ ਮੁਲਜਮਾਂ ਵਿੱਚ ਪ੍ਰਦੀਪ ਸਿੰਘ ਉਰਫ ਟੱਕੀ ਪੁੱਤਰ ਗੁਰਚੰਦ ਸਿੰਘ ਵਾਸੀ ਨਰੂਆਣਾ, ਤੇਗਵੀਰ ਸਿੰਘ ਉਰਫ ਤੇਗ ਪੁੱਤਰ ਗੁਰਮੀਤ ਸਿੰਘ ਵਾਸੀ ਭੁੱਚੋ ਮੰਡੀ ਅਤੇ ਅੰਮ੍ਰਿਤਪਾਲ ਸਿੰਘ ਉਰਫ ਅੰਬਰੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚੱਕ ਬਖਤੂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ
ਤੇਗਵੀਰ ਸਿੰਘ ਪਾਸੋ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 03 ਰੌਂਦ 315 ਬੋਰ ਅਤੇ ਵਾਰਦਾਤ ਕਰਨ ਲਈ ਕੀਤੀ ਰੈਕੀ ਦੌਰਾਨ ਵਰਤੀ ਗਈ ਐਕਟੀਵਾ ਬ੍ਰਾਮਦ ਕੀਤੀ ਅਤੇ ਮੁਕੱਦਮੇ ਵਿੱਚ ਅਸਲਾ ਐਕਟ ਦਾ ਵਾਧਾ ਕੀਤਾ ਗਿਆ।
ਦੌਰਾਨੇ ਪੁੱਛਗਿਛ ਮੁਲਜਮਾਂ ਨੇ ਮੰਨਿਆ ਹੈ ਕਿ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਉੱਭਾ ਜਿਲ੍ਹਾ ਮਾਨਸਾ ਜੋ ਨਾਭਾ ਜੇਲ ਵਿੱਚ ਬੰਦ ਹੈ ਨੇ ਇਹ ਵਾਰਦਾਤ ਕਰਨ ਲਈ ਕਿਹਾ ਸੀ। ਪ੍ਰਦੀਪ ਸਿੰਘ ਉਰਫ ਟੱਕੀ ਨੇ ਆਪਣੇ ਪਿੰਡ ਨਰੂਆਣਾ ਦੇ ਅਮਰੀਕ ਸਿੰਘ ਪੁੱਤਰ ਬਲਕਰਨ ਸਿੰਘ ਦਾ ਫੋਨ ਨੰਬਰ ਫਰੌਤੀ ਲੈਣ ਲਈ ਜੇਲ੍ਹ ਵਿੱਚ ਬੈਠੇ ਅਮਨਦੀਪ ਸਿੰਘ ਉਰਫ ਅਮਨਾ ਉੱਭਾ ਨੂੰ ਦਿੱਤਾ ਸੀ ਜਿਸ ਨੇ ਫਰੌਤੀ ਲੈਣ ਲਈ ਅਮਰੀਕ ਸਿੰਘ ਨੂੰ ਵਟਸਅੱਪ ਪਰ ਧਮਕੀ ਭਰੀਆਂ ਕਾਲਾਂ ਕਰਦੇ ਹੋਏ ਉਸ ਤੋ 10 ਲੱਖ ਰੁਪਏ ਦੀ ਫਰੌਤੀ ਮੰਗੀ ਸੀ।
ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਵੱਲੋ ਪੈਸੇ ਦੇਣ ਤੋ ਇਨਕਾਰ ਕਰਨ ਤੇ ਅਮਨਦੀਪ ਸਿੰਘ ਉਰਫ ਅਮਨਾ ਦੇ ਕਹਿਣ ਤੇ ਪ੍ਰਦੀਪ ਸਿੰਘ ਟੱਕੀ ਨੇ ਤੇਗਵੀਰ ਸਿੰਘ ਉਰਫ ਤੇਗ ਅਤੇ ਅੰਮ੍ਰਿਤਪਾਲ ਸਿੰਘ ਉਰਫ ਅੰਬਰੀ ਤੋਂ ਪਿੰਡ ਨਰੂਆਣਾ ਅਮਰੀਕ ਸਿੰਘ ਦੇ ਘਰ ਦੀ ਰੈਕੀ ਕਰਵਾਈ ਸੀ ਤਾਂ ਜੋ ਉਸ ਦਾ ਕੋਈ ਨੁਕਸਾਨ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਪਹਿਲਾ ਪੁਲਿਸ ਰਿਮਾਂਡ ਤੇ ਹੈ ਜਦੋਂ ਕਿ ਤੇਗਵੀਰ ਸਿੰਘ,ਅੰਮ੍ਰਿਤਪਾਲ ਸਿੰਘ ਅਤੇ ਅਮਨਦੀਪ ਸਿੰਘ ਉਰਫ ਅਮਨਾ ਉੱਭਾ ਨੂੰ ਨਾਭਾ ਜੇਲ੍ਹ ਵਿੱਚੋ ਪ੍ਰੋਡੰਕਸਨ ਵਾਰੰਟ ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਮੁਲਜ਼ਮਾਂ ਦਾ ਐਲਾਨ ਵੀ ਅਪਰਾਧਕ ਰਿਕਾਰਡ ਹੈ ਅਤੇ ਉਨ੍ਹਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ।