- ਭ੍ਰਿਸ਼ਟਾਚਾਰ ਦੇ ਲੱਗੇ ਹੋਏ ਨੇ ਦੋਸ਼
ਚੰਡੀਗੜ੍ਹ, 11 ਮਾਰਚ 2023 – ਸਾਬਕਾ ਸੀ.ਐਮ ਚਰਨਜੀਤ ਚੰਨੀ ਦੇ ਖਿਲਾਫ਼ ਵਿਜੀਲੈਂਸ ਦੇ ਵਲੋਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ, ਚੰਨੀ ਤੇ ਦੋਸ਼ ਹੈ ਕਿ, 19 ਦਸੰਬਰ 2021 ਨੂੰ ਚਮਕੌਰ ਸਾਹਿਬ ‘ਚ ਦਾਸਤਾਨ-ਏ-ਸ਼ਹਾਦਤ ਥੀਮ ਦੇ ਉਦਘਾਟਨ ਸਮਾਗਮ ’ਚ ਇਕ ਕਰੋੜ 47 ਲੱਖ ਰੁਪਏ ਦਾ ਖ਼ਰਚ ਕੀਤਾ ਗਿਆ, ਜਿਹੜਾ ਮਾਰਕੀਟ ਰੇਟ ਤੋਂ ਜ਼ਿਆਦਾ ਸੀ।
ਇਸ ਦੇ ਨਾਲ ਹੀ ਦੋਸ਼ ਇਹ ਵੀ ਹੈ ਕਿ, ਚੰਨੀ ਨੇ ਆਪਣੇ ਪੁੱਤ ਦੇ ਵਿਆਹ ਤੇ ਵੀ ਸਰਕਾਰੀ ਖ਼ਰਚਾ ਕਰਿਆ ਹੈ। ਇਸ ਸਬੰਧੀ ਬਠਿੰਡਾ ਵਸਨੀਕ ਇੱਕ ਵਿਅਕਤੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਮਗਰੋਂ ਵਿਜੀਲੈਂਸ ਨੇ ਚੰਨੀ ਖਿਲਾਫ਼ ਕਾਰਵਾਈ ਆਰੰਭੀ ਹੈ।