ਮੋਟਰਸਾਈਕਲ ਚੋਰੀ ਕਰਦਾ ਫੜਿਆ ਚੋਰ, ਲੋਕਾਂ ਨੇ ਕੀਤੀ ਰੱਜ ਕੇ ਛਿੱਤਰ-ਪਰੇਡ

  • ਚੋਰ ਨਸ਼ੇ ਦਾ ਆਦੀ ਸੀ ਮੁਲਜ਼ਮ; ਦੂਜਾ ਸਾਥੀ ਹੋਇਆ ਫਰਾਰ

ਅੰਮ੍ਰਿਤਸਰ, 14 ਮਾਰਚ 2023 – ਅੰਮ੍ਰਿਤਸਰ ‘ਚ ਸੋਮਵਾਰ ਰਾਤ ਨੂੰ ਲੋਕਾਂ ਨੇ ਮੋਟਰਸਾਈਕਲ ਚੋਰ ਨੂੰ ਫੜ ਕੇ ਉਸ ਦੀ ਰੱਜ ਕੇ ਛਿੱਤਰ-ਪਰੇਡ ਕੀਤੀ। ਜਦਕਿ ਉਸਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਫੜੇ ਗਏ ਮੁਲਜ਼ਮ ਨੇ ਖੁਦ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ। ਫਿਲਹਾਲ ਲੋਕਾਂ ਨੇ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਹੈ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਹੋਰ ਸਾਥੀਆਂ ਦਾ ਪਤਾ ਲਗਾ ਰਹੀ ਹੈ।

ਘਟਨਾ ਅੰਮ੍ਰਿਤਸਰ ਦੇ ਭਗਤਾਂਵਾਲਾ ਦੀ ਹੈ। ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਹ ਇਸ ਸਮੇਂ 11ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਪਹੂਵਿੰਡ ਦਾ ਰਹਿਣ ਵਾਲਾ ਹੈ। ਉਹ ਨਸ਼ਾ ਨਹੀਂ ਵੇਚਦਾ, ਪਰ ਸਵੇਰੇ-ਸਵੇਰੇ ਗੋਲੀਆਂ ਨਸ਼ਾ ਕੀਤਾ ਸੀ। ਇਥੇ ਉਹ ਆਪ ਨਹੀਂ ਆਇਆ, ਉਸ ਦਾ ਹੋਰ ਸਾਥੀ ਉਸ ਨੂੰ ਨਾਲ ਲੈ ਕੇ ਆਇਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਕੋਲ ਇਕ ਆਈ-ਫੋਨ ਸੀ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੰਬਰ ‘ਤੇ ਲਗਾਤਾਰ ਕਈ ਕਾਲਾਂ ਆ ਰਹੀਆਂ ਸਨ।

ਮੁਲਜ਼ਮ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਨ ਦੀ ਨੀਅਤ ਨਾਲ ਨਹੀਂ ਆਇਆ ਸੀ ਸਗੋਂ ਉਸ ਦੇ ਸਾਥੀ ਨੇ ਉਸ ਨੂੰ ਮੋਟਰਸਾਈਕਲ ਖੋਲ੍ਹਣ ਲਈ ਕਿਹਾ। ਚਾਬੀ ਵੀ ਉਸ ਦੇ ਦੋਸਤ ਨੇ ਦਿੱਤੀ ਸੀ। ਉਸ ਨੇ ਹੀ ਚਾਬੀ ਪਾ ਕੇ ਹੀ ਮੋਟਰਸਾਈਕਲ ਖੋਲ੍ਹਿਆ ਸੀ।

ਵੀਡੀਓ ਬਣਾਉਣ ਵਾਲੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇੱਕ ਜਾਂ ਦੋ ਨਹੀਂ ਸਗੋਂ ਕਈ ਲੋਕਾਂ ਦਾ ਗੈਂਗ ਹੈ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਫੜੇ ਜਾਣ ਦੇ ਡਰੋਂ ਫ਼ਰਾਰ ਹੋ ਗਿਆ, ਜਦੋਂ ਕਿ ਉਸ ਦਾ ਇੱਕ ਸਾਥੀ ਭਗਤਾਂ ਵਾਲਾ ਮੋੜ ਵਿਖੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਤੋਂ ਦੋਹਾ ਜਾ ਰਹੀ ਫਲਾਈਟ ‘ਚ ਯਾਤਰੀ ਦੀ ਮੌ+ਤ: ਪਾਕਿਸਤਾਨ ‘ਚ ਕਰਾਈ ਗਈ ਐਮਰਜੈਂਸੀ ਲੈਂਡਿੰਗ

5 ਸਾਲਾ ਬੱਚੀ ਦੇ ਕ+ਤ+ਲ ‘ਚ ਹੋਇਆ ਖੁਲਾਸਾ: ਦੋਸ਼ੀ ਦਾ ਆਪਣੀ ਸਾਲੀ ਨਾਲ ਪ੍ਰੇਮ ਸਬੰਧ ਸੀ