ਇੰਜ: ਜਗਜੀਤ ਸਿੰਘ ਨੇ ਮੁੱਖ ਇੰਜੀਨੀਅਰ ਜੈਨਰੇਸ਼ਨ BBMB ਵਜੋਂ ਅਹੁਦੇ ਦਾ ਚਾਰਜ ਸੰਭਾਲਿਆ

ਨੰਗਲ 14 ਮਾਰਚ 2023 – ਇੰਜ: ਜਗਜੀਤ ਸਿੰਘ ਨੇ ਮੁੱਖ ਇੰਜੀਨੀਅਰ ਜੈਨਰੇਸ਼ਨ ਬੀ.ਬੀ਼.ਐਮ.ਬੀ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਲਿਆ ਹੈ। ਇਸ ਮੌਕੇ ਤੇ ਇੰਜੀਨੀਅਰ ਸੀ.ਪੀ.ਸਿੰਘ ਮੁੱਖ ਇੰਜੀਨੀਅਰ ਸਿੰਚਾਈ ਬੀ.ਬੀ.ਐਮ.ਬੀ ਵੀ ਵਿਸ਼ੇਸ਼ ਤੌਰ ਉਨ੍ਹਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦੇਣ ਲਈ ਪੁੱਜੇ।

ਇਸ ਮੌਕੇ ‘ਤੇ ਬੀ ਬੀ ਐਮ‌ ਬੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਧਿਕਾਰੀਆਂ,ਅਫਸਰਾਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।

ਅੰਮ੍ਰਿਤਸਰ ਦੇ ਜੰਮਪਲ ਇੰਜੀਨੀਅਰ ਜਗਜੀਤ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਸੰਨ 1991 ਵਿਚ ਬਤੌਰ ਏ.ਈ. ਆਪਣੀ ਸੇਵਾ ਸ਼ੁਰੂ ਕੀਤੀ ਅਤੇ ਵੱਖ ਵੱਖ ਮਹੱਤਵਪੂਰਨ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੇ ਹੋਏ ਮੁੱਖ ਇੰਜੀਨੀਅਰ ਦੇ ਅਹੁਦੇ ਤੇ ਪਦ ਉਨਤ ਹੋਏ ਇੰਜੀਨੀਅਰ ਜਗਜੀਤ ਸਿੰਘ ਇਕ ਥਰਮਲ ਮਾਹਰ ਵਜੋਂ ਜਾਣੇ ਜਾਂਦੇ ਹਨ।

ਉਨ੍ਹਾਂ ਨੇ ਥਰਮਲ ਖੇਤਰ ਵਿੱਚ 24 ਸਾਲ ਸੇਵਾ ਨਿਭਾਈ।ਇਸ ਤੋਂ ਇਲਾਵਾ ਉਨ੍ਹਾਂ ਨੇ ਹਾਈਡਲ, ਇੰਨਫੋਰਸਮੈਂਟ,ਟੀ ਟੀ ਆਈ ਅਤੇ ਪੀ ਐਡ ਐਮ ਵਿੱਚ ਇਕ ਸਾਲ ਸੇਵਾ ਨਿਭਾਈ। ਇਸ ਤੋਂ ਪਹਿਲਾਂ ਇੰਜੀਨੀਅਰ ਜਗਜੀਤ ਸਿੰਘ ਉਪ ਮੁੱਖ ਇੰਜੀਨੀਅਰ ਪੀ.ਐਡ ਐਮ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਅੰਮ੍ਰਿਤਸਰ ਵਜੋਂ ਤੈਨਾਤ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਚਲਾਈ ਵੰਦੇ ਭਾਰਤ ਐਕਸਪ੍ਰੈੱਸ

CAG ਦੀ ਰਿਪੋਰਟ ਦਾ ਖੁਲਾਸਾ: ਪੰਜਾਬ ‘ਚ ਮਨਰੇਗਾ ‘ਚ ਧਾਂਦਲੀ, ਮਜ਼ਦੂਰਾਂ ਨੂੰ ਨਹੀਂ ਮਿਲੀ ਅਦਾਇਗੀ