ਫੌਜ ‘ਚ ਨੌਕਰੀ ਦਿਵਾਉਣ ਦੇ ਬਹਾਨੇ ਮਾਰੀ ਠੱਗੀ, ਪਤੀ-ਪਤਨੀ ਖਿਲਾਫ ਪਰਚਾ ਦਰਜ

  • ਮੁਲਜ਼ਮਾਂ ਦੀ ਭਾਲ ਜਾਰੀ

ਗੁਰਦਾਸਪੁਰ, 15 ਮਾਰਚ 2023 – ਗੁਰਦਾਸਪੁਰ ‘ਚ ਫੌਜ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੱਖਾਂ ਰੁਪਏ ਦੀ ਠੱਗੀ ਦੇ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮਾਮਲਾ ਥਾਣਾ ਪੁਰਾਣਾਸ਼ਾਲਾ ਦਾ ਹੈ।

ਥਾਨਾ ਪੁਰਾਣਾ ਸ਼ਾਲਾ ਪੁਲਿਸ ਨੇ ਫੌਜ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਗੁਰਦੀਪ ਸਿੰਘ ਪੁੱਤਰ ਆਸ਼ਾ ਸਿੰਘ ਵਾਸੀ ਭੁੱਲੇ ਚੱਕ, ਥਾਣਾ ਤਿੱਬੜ ਨੇ ਦੱਸਿਆ ਕਿ ਉਸ ਦਾ ਲੜਕਾ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ।

ਮੁਲਜ਼ਮਾਂ ਨੇ ਉਸ ਦੇ ਲੜਕੇ ਬਿਕਰਮਜੀਤ ਸਿੰਘ ਨੂੰ ਫੌਜ ਵਿੱਚ ਭਰਤੀ ਕਰਵਾਉਣ ਦੇ ਬਹਾਨੇ 1.20 ਲੱਖ ਰੁਪਏ ਹੜੱਪ ਲਏ। ਪੈਸੇ ਲੈਣ ਤੋਂ ਬਾਅਦ ਵੀ ਉਸ ਦੇ ਲੜਕੇ ਨੂੰ ਨੌਕਰੀ ਨਹੀਂ ਮਿਲੀ। ਪੈਸੇ ਵਾਪਸ ਮੰਗਣ ‘ਤੇ ਮੁਲਜ਼ਮਾਂ ਨੇ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਸ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ।

ਜਾਂਚ ਅਧਿਕਾਰੀ ਏਐਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਮਲ ਮਸੀਹ ਅਤੇ ਵੀਨਸ ਵਾਸੀ ਗੁੱਝੀਆਂ ਬੇਟ, ਥਾਣਾ ਪੁਰਾਣਾ ਸ਼ਾਲਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਿਰੋਜ਼ਪੁਰ ਵਿਖੇ 100 ਬੈਡਾਂ ਦੇ ਪੀ ਜੀ ਆਈ ਸੈਟੇਲਾਈਟ ਸੈਂਟਰ ਦੀ ਉਸਾਰੀ ਜਲਦੀ ਹੀ ਸ਼ੁਰੂ ਹੋਵੇਗੀ: ਸੁਖਬੀਰ ਬਾਦਲ

ਸਾਬਕਾ MLA ਵੈਦ ਦੀਆਂ ਵਧੀਆਂ ਮੁਸ਼ਕਿਲਾਂ: ਹੁਣ ਵਿਜੀਲੈਂਸ ਕਰੇਗੀ IAS ਕਾਰਜਕਾਲ ਦੇ ਘਪਲਿਆਂ ਦੀ ਜਾਂਚ