- ਇੰਟਰਵਿਊ ਪੱਤਰਕਾਰੀ ਮਰਿਆਦਾ ਦੀ ਘੋਰ ਉਲੰਘਣਾ
ਚੰਡੀਗੜ੍ਹ, 16 ਮਾਰਚ 2023 – ਮੀਡੀਆ ਚੈਨਲ ਵੱਲੋਂ ਜੇਲ੍ਹ ਵਿੱਚ ਬੰਦ ਗੈਗਸਟਰ ਦੀ ਇੰਟਰਵਿਊ ਹਿੰਦੂਤਵੀ ਸਿਆਸਤ ਦੀ ਸੇਵਾ ਹਿਤ ਪੰਜਾਬੀ ਸਮਾਜ ਨੂੰ ਫਿਰੂਕ ਲੀਹਾਂ ਤੇ ਵੰਡਣ ਲਈ ਕੀਤੀ ਗਈ ਜਿਹੜੀ ਦੇਸ਼ ਦੇ ਕਾਨੂੰਨ ਤੇ ਨਿਆਪ੍ਰਣਾਲੀ ਦੀ ਖੁਲਮਖੁਲਾ ਖਿੱਲੀ ਉਡਾਉਦੀਂ ਹੈ।
ਇਹ ਇੰਟਰਵਿਊ ਸਰਕਾਰੀ ਮਸ਼ੀਨਰੀ ਅਤੇ ਸਬੰਧਤ ਸਰਕਾਰਾਂ ਦੀ ਸਾਂਝ ਭਿਆਲੀ ਅਤੇ ਹੱਲਾਸ਼ੇਰੀ ਤੋਂ ਬਗੈਰ ਹੋ ਹੀ ਨਹੀਂ ਸਕਦੀ ਸੀ ਕਿਉਂਕਿ ਕੋਈ ਵੀ ਕੈਦੀ ਸਿੱਧੇ ਤੌਰ ਉੱਤੇ ਮੀਡੀਆ ਨੂੰ ਮੁਖਾਤਬ ਨਹੀਂ ਹੋ ਸਕਦਾ ਅਤੇ ਉਹ ਆਪਣੀ ਕੋਈ ਜਾਤੀ ਅਵਾਜ਼/ਗੱਲਬਾਤ ਦਾ ਖੁਲਾਸਾ ਸਿਰਫ ਆਪਣੇ ਵਕੀਲ ਰਾਹੀ ਹੀ ਕਰ ਸਕਦਾ ਹੈ। ਸਿੰਘ ਸਭਾ ਨਾਲ ਸਬੰਧਤ ਸਿੱਖ ਚਿੰਤਕ, ਇਸ, ਕਰਕੇ, ਸਰਕਾਰ/ਨਿਆਪਾਲਿਕਾਂ ਨੂ ਅਪੀਲ ਕਰਦੇ ਹਨ ਉਹ ਮੀਡੀਆ ਚੈਨਲ ਅਤੇ ਸਬੰਧਤ ਜੇਲ੍ਹ ਅਫਸਰਾਂ ਵਿਰੁੱਧ ਤੁਰੰਤ ਕਾਰਵਾਈ ਕਰੇ।
ਮੀਡੀਆ ਵੱਲੋਂ ਬਿਸ਼ਨੋਈ ਵਰਗੇ ਕੈਦੀ ਦੀ ਇੰਟਰਵਿਊ ਕਰਨਾ ਪੱਤਰਕਾਰੀ ਨੈਤਿਕਤਾ ਦੀ ਉਲੰਘਣਾ ਹੈ। ਮੀਡੀਆ ਕਰਮੀ ਵੱਲੋਂ ਬਿਸ਼ਨੋਈ ਨੂੰ ਰਾਸ਼ਟਰਵਾਦੀ ਉਭਾਰਨ ਲਈ ਫਿਰੂਕ/ਹਿੰਦੂਤਵੀ ਸਿਆਸਤ ਤੋਂ ਪ੍ਰੇਰਤ ਸਵਾਲ ਖੜ੍ਹੇ ਕੀਤੇ ਜਿਹੜਾ ਸਿੱਧੇ ਤੌਰ ਤੇ ਭਾਜਪਾ ਪੱਖੀ ਪ੍ਰਾਪੇਗੰਡਾ ਹੈ। ਕਚਿਹਰੀ-ਕੋਰਟਾਂ ਵਿੱਚ ਫੌਜਦਾਰੀ ਕੇਸ ਭੁਗਤ ਰਹੇ ਕੈਦੀ ਨੂੰ ਮੀਡੀਆ ਕਰਮੀ ਨੇ “ਸਰੀਫ, ਬੇਕਸੂਰ ਅਤੇ ਹਿੰਦੂਤਵੀ ਨਾਇਕ” ਪੇਸ਼ ਕਰਨ ਦੀ ਹਿਮਾਕਤ ਕੀਤੀ ਹੈ।
ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਇੰਟਰਵਿਊ ਵਿੱਚ ਬਿਸ਼ਨੋਈ ਤੋਂ ਇਹ ਕੁਹਾਇਆ ਗਿਆ ਕਿ ਉਹ “ਨੈਸਨਲਿਸ਼ਟ” ਅਤੇ ਪਾਕਿਸਤਾਨ, ਖਾਲਿਸਤਾਨ ਦਾ ਵਿਰੋਧੀ ਹੈ ਅਤੇ ਉਹ ਦੇਸ਼ ਦੀ ਸੇਵਾ ਕਰਨਾ ਚਾਹੁੰਦਾ, ਗਊਸ਼ਾਲਾ ਖੋਲ੍ਹਣਾ ਚਾਹੁੰਦਾ ਹੈ।” ਹਿੰਦੂਤਵੀ ਸਿਆਸਤ ਦੇ ਸੇਵਾ ਵਿੱਚ ਬਿਸ਼ਨੋਈ ਤੋਂ ਮੁਸਲਮਾਨ ਘੱਟ ਗਿਣਤੀ ਨਾਲ ਸਬੰਧਤ ਐਕਟਰ ਸਲਮਾਨ ਖਾਨ ਦੇ ਹਿਰਨ ਮਾਰਨ ਵਾਲੇ ਕੇਸ ਬਾਰੇ ਫਿਰਕੂ ਖੁਲਾਸੇ ਕਰਵਾਏ ਗਏ ਜਿਸ ਵਿੱਚ ਐਕਟਰ ਨੂੰ ਜਾਨੋ ਮਾਰਨ ਦੀਆਂ ਤਾਜ਼ਾ ਧਮਕੀਆਂ ਦਿੱਤੀਆਂ ਗਈਆਂ। ਇਸੇ ਤਰੀਕੇ ਨਾਲ ਹੀ ਕਤਲ ਹੋਏ ਸਿੱਧੂ ਮੂਸੇਵਾਲੇ ਅਤੇ ਉਸਦੇ ਪਿਤਾ ਦੀ ਦੇਸ਼ ਭਗਤੀ ਉੱਤੇ ਬਿਸ਼ਨੋਈ ਵੱਲੋਂ ਸਵਾਲ ਉਠਵਾਏ ਗਏ।
ਇਸ ਤਰ੍ਹਾਂ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਇੰਟਰਵਿਊ ਆਪਣੇ ਆਪ ਵਿੱਚ ਕੋਈ ਪੱਤਰਕਾਰੀ ਨਹੀਂ ਬਲਕਿ ਹਿੰਦੂਤਵੀ ਤਾਕਤਾਂ ਦੇ ਸਿਆਸੀ ਪ੍ਰਾਪੇਗੰਡੇ ਹੈ ਜਿਹੜਾ ਆਉਂਦੀਆਂ 2024 ਦੀਆ ਚੋਣਾ ਲਈ ਤਿਆਰ ਪ੍ਰਾਜੈਕਟ ਦਾ ਹੀ ਹਿੱਸਾ ਹੈ।
ਪੱਤਰਕਾਰ ਸੰਸਥਾਵਾਂ ਅਤੇ ਜਮਹੂਰੀ ਜਥੇਬੰਦੀਆਂ ਨੂੰ ਅਜਿਹੀ ਦਰਬਾਰੀ/ਗੋਦੀ ਪੱਤਰਕਾਰੀ ਬਾਰੇ ਅਵਾਜ਼ ਉਠਾਉਣੀ ਚਾਹੀਦੀ ਹੈ ਅਤੇ ਸਰਕਾਰ ਦੀ ਇਸ ਸਬੰਧ ਵਿੱਚ ਸਾਜ਼ਸੀ ਚੁੱਪ/ਗਲਤ ਬਿਆਨਬਾਜ਼ੀ ਦੀ ਨਿਖੇਧੀ ਕਰਨ ਚਾਹੀਦੀ ਹੈ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਭਾਈ ਅਸ਼ੌਕ ਸਿੰਘ ਬਾਗੜੀਆ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰੇ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ।