ਚੰਡੀਗੜ੍ਹ, 18 ਮਾਰਚ 2023 – ਸਿੱਖ ਫੌਜੀਆਂ ਨੂੰ ਬੈਲੇਸਿਟਕ ਹੈਲਮੇਟ ਪਾਉਣ ਹੁਣ ਲਾਜ਼ਮੀ ਹੋਵੇਗਾ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਜਵਾਬ ਦਿੱਤਾ ਗਿਆ ਹੈ। ਪਾਰਲੀਮੈਂਟ ਵਿੱਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਜਵਾਬ ਵਿੱਚ ਕਿਹਾ ਕਿ ਸਾਰੇ ਫੌਜੀਆਂ ਨੂੰ ਇਹ ਹੈਲਮੇਟ ਪਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰ ਵਿੱਚ ਤੈਨਾਤ ਫਾਈਟਰ ਏਅਰਕ੍ਰਾਫਟ ਦੇ ਸਾਰੇ ਪਾਇਲਟਾਂ ਅਤੇ ਫੌਜੀਆਂ ਨੂੰ ਪੂਰਾ ਸੁਰੱਖਿਆ ਕਵਚ ਪਾਉਣਾ ਹੋਵੇਗਾ। ਪ੍ਰਨੀਤ ਕੌਰ ਨੇ ਸਵਾਲ ਪੁੱਛਿਆ ਸੀ ਕਿ ਕੀ ਕੇਂਦਰ ਸਰਕਾਰ ਸਿੱਖ ਫੌਜੀਆਂ ਲਈ ਬੈਲੇਸਿਟਕ ਹੈਲਮੇਟ ਪਾਉਣਾ ਲਾਜ਼ਮੀ ਕਰਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਆਪਣੀ ਧਾਰਮਿਕ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਸਿੱਖ ਸੈਨਿਕ ਕੱਪੜੇ ਦੇ ਪਟਦੇ ਦੇ ਉਪਰ ਬੁਲੇਟ ਪਰੂਫ ਹੇਲਮੇਟ ਪਹਿਨ ਰਹੇ ਹਨ। ਇਸ ਤੋਂ ਇਲਾਵਾ ਆਰਮਡ ਰੇਜੀਮੈਂਟ ਦਾ ਟੈਂਕ ਕ੍ਰੂ ਵੀ ਪੇਡਿਡ ਕਮਿਊਨੀਕੇਸ਼ਨ ਹੇਡ ਗੀਅਰ ਪਹਿਨਦੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਫੌਜੀਆਂ ਨੂੰ ਲੜਾਈ ਦੌਰਾਨ ਆਉਣ ਵਾਲੇ ਸਾਰੇ ਖਤਰਿਆਂ ਤੋਂ ਸੁਰੱਖਿਆ ਦੇਣ ਦੀ ਲੋੜ ਹੈ। ਇਸ ਲਈ ਭਾਰਤੀ ਫੌਜੀਆਂ ਨੂੰ ਬੁਲੇਟ ਪਰੂਫ ਜੈਕੇਟ ਅਤੇ ਬੁਲੇਟ ਪਰੂਫ ਹੈਲਮੇਟ ਮੁਹੱਈਆ ਕਰਾਏ ਜਾ ਰਹੇ ਹਨ।